ਤਰਨ ਤਾਰਨ 'ਚ ਸਰਪੰਚ ਨਾਲ ਬਹਿਸਿਆ ਚੌਂਕੀ ਇੰਚਾਰਜ, ਵਰਤੀ ਭੱਦੀ ਸ਼ਬਦਾਵਲੀ,ਪੰਚਾਇਤ ਨੇ ਕਾਰਵਾਈ ਦੀ ਕੀਤੀ ਮੰਗ - Punjab Police clash with sarpanch

By ETV Bharat Punjabi Team

Published : Aug 9, 2024, 3:15 PM IST

thumbnail
ਤਰਨ ਤਾਰਨ 'ਚ ਸਰਪੰਚ ਨਾਲ ਵਰਤੀ ਭੱਦੀ ਸ਼ਬਦਾਵਲੀ (Tarn taran Reporter)

ਜਿਲ੍ਹਾ ਤਰਨ ਤਾਰਨ ਦੇ ਕਸਬਾ ਨੌਸ਼ਹਿਰਾ ਪੰਨੂੰਆ ਦੇ ਚੌਂਕੀ ਇੰਚਾਰਜ ਦੀ ਪਿੰਡ ਦੇ ਸਰਪੰਚ ਨਾਲ ਭੱਦੀ ਸ਼ਬਦਾਵਲੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਸੇਮ ਸਿੰਘ ਸਰਪੰਚ ਨੇ ਦੱਸਿਆ ਕਿ ਉਸ ਨੂੰ ਬੱਸ ਅੱਡੇ ਨੌਸ਼ਹਿਰਾ ਪੰਨੂੰਆ ਤੋਂ ਦੁਕਾਨਦਾਰਾਂ ਦਾ ਫੋਨ ਆਇਆ ਸੀ ਕਿ ਚੌਂਕੀ ਇੰਚਾਰਜ ਗੱਜਣ ਸਿੰਘ ਵੱਲੋਂ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋਂ ਮੈਂ ਸਰਪੰਚ ਹੋਣ ਦੇ ਨਾਤੇ ਉੱਥੇ ਪੁੱਜਾ ਤਾਂ ਚੌਂਕੀ ਇੰਚਾਰਜ ਨੇ ਭੱਦੀ ਸ਼ਬਦਾਵਲੀ ਵਰਤੀ ਅਤੇ ਕਿਹਾ ਕਿ ਚੁੱਪ ਕਰ ਕੇ ਘਰ ਨੂੰ ਚਲੇ ਜਾ ਸਰਪੰਚਾਂ ਨਹੀਂ ਤਾਂ ਫਿਰ ਮੈਂ ਤੇਰੀ ਦਾੜੀ ਪੱਟੂ ਦੂੰ, ਇਨਾਂ ਹੀ ਨਹੀਂ ਪੁਲਿਸ ਵਾਲੇ ਨੇ ਪੁੱਤਰ ਨੂੰ ਘਰੋਂ ਚੁੱਕ ਕੇ ਜੇਲ੍ਹ ਵਿੱਚ ਬੰਦ ਕਰਨ ਦੀ ਵੀ ਗੱਲ ਆਖੀ। ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋ ਸਰਪੰਚ ਵੱਲੋਂ ਇਨਸਾਫ਼ ਦੀ ਮੰਗ ਕਰਦੇ ਚੌਂਕੀ ਇੰਚਾਰਜ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਚੌਂਕੀ ਇੰਚਾਰਜ ਗੱਜਣ ਸਿੰਘ ਨੇ ਆਪਣਾ ਪੱਖ ਰੱਖਿਆ ਅਤੇ ਕਿਹਾ ਕਿ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ਾ ਕਰਕੇ ਸੜਕ ਉਪਰ ਰੇਹੜੀਆਂ ਲਗਾਈਆਂ ਸਨ। ਜਿਸ ਨਾਲ ਟ੍ਰੈਫਿਕ ਵਿੱਚ ਵਿਗਨ ਪੈਂਦਾ ਹੈ ਮੈ ਕਿਸੇ ਦੀ ਸ਼ਾਨ ਖ਼ਿਲਾਫ਼ ਕੁਛ ਨਹੀਂ ਕਿਹਾ ਖੈਰ ਚੋਂਕੀਦਾਰ ਨੇ ਕੀ ਕੀਤਾ ਕੀ ਨਹੀਂ ਇਹ ਤਾਂ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.