21 ਅਗਸਤ ਨੂੰ ਭਾਰਤ ਬੰਦ ਦੀ ਕਾਲ 'ਤੇ ਮਨਾਹੀ, ਵਾਲਮੀਕੀ ਸਮਾਜ ਨੇ ਕੀਤਾ ਵਿਰੋਧ - Valmiki community protested - VALMIKI COMMUNITY PROTESTED
🎬 Watch Now: Feature Video


Published : Aug 18, 2024, 6:16 PM IST
ਅੰਮ੍ਰਿਤਸਰ: ਅੰਮ੍ਰਿਤਸਰ ਅੱਜ ਵਾਲਮੀਕੀ ਪਾਵਨ ਤੀਰਥ ਸਥਾਨ ਧੂਨਾ ਸਾਹਿਬ ਦੇ ਵਾਲਮੀਕੀ ਸਮਾਜ ਵੱਲੋਂ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਕਿਹਾ ਗਿਆ ਕਿ 21 ਤਰੀਕ ਨੂੰ ਕੋਈ ਵੀ ਆਪਣਾ ਕਾਰੋਬਾਰ ਬੰਦ ਨਾ ਕਰੇ ਉਸਨੂੰ ਖੋਲ ਕੇ ਰੱਖੇ ਜਿਹੜਾ ਵੀ ਬੰਦ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਉਸਦਾ ਵਾਲਮੀਕੀ ਸਮਾਜ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਉਸਦਾ ਬਾਈਕਾਟ ਵੀ ਕੀਤਾ ਜਾਵੇਗਾ। ਇਸ ਮੌਕੇ ਵਾਲਮੀਕੀ ਸਮਾਜ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਾਲਮੀਕੀ ਲੋਕਾਂ ਦੀ ਮਹਾਂ ਪੰਚਾਇਤ ਸੁਪਰੀਮ ਕੋਰਟ ਨੇ ਜੋ ਇੱਕ ਇਤਿਹਾਸਿਕ ਫੈਸਲੇ ਦਿਤਾ ਹੈ 25% ਰਿਜਰਵੇਸ਼ਨ ਦਾ ਜਿਹਦੇ ਵਿੱਚ ਸਾਢੇ 12% ਵਾਲਮੀਕੀ ਸਮਾਜ ਦਾ 'ਤੇ ਸਾਢੇ 12% ਰਾਮਦਾਸੀਏ ਭਾਇਚਾਰੇ ਦਾ ਹੈ ਪਰ ਮਾਇਆਵਤੀ ਨੇ ਇਸਨੂੰ ਲੈ ਕੇ ਬੰਦ ਦੀ ਕਾਲ ਦਿੱਤੀ ਹੈ। ਸੁਪਰੀਮ ਕੋਰਟ ਨੇ ਫੈਸਲੇ ਨੂੰ ਰਿਪੀਟ ਕਰਨ ਦਾ ਐਲਾਨ ਕੀਤਾ ਹੈ ਪਰ ਸੰਤ ਸਮਾਜ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰਸਟ ਇਸਦਾ ਬਾਈਕਾਟ ਕਰਦਾ ਹੈ ਜੋ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਕੀਤਾ ਹੈ।