ਅੰਮ੍ਰਿਤਸਰ ਵਿਖੇ ਬੈਂਕ ਦੇ ਏਟੀਐਮ 'ਚ ਵਾਰ-ਵਾਰ ਫਸ ਰਹੇ ਸਨ ਪੈਸੇ, ਲੋਕਾਂ ਨੇ ਕੀਤਾ ਹੰਗਾਮਾ - Hungama at ATM amritsar - HUNGAMA AT ATM AMRITSAR
🎬 Watch Now: Feature Video
Published : Apr 7, 2024, 2:06 PM IST
ਅੰਮ੍ਰਿਤਸਰ ਵਿਖੇ ਦੇਰ ਰਾਤ ਮਕਬੂਲ ਪੂਰਾ ਇਲਾਕੇ 'ਚ ਐਚਡੀਐੱਫਸੀ ਬੈਂਕ ਦੇ ਏਟੀਐਮ ਦੇ ਬਾਹਰ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਨਿੱਜੀ ਬੈਂਕ ਦੇ ਏਟੀਐਮ ਵਿੱਚੋਂ ਪੈਸੇ ਕਢਵਾਏ ਗਏ,ਪਰ ਪੈਸੇ ਬਾਹਰ ਨਹੀਂ ਆਏ, ਲੋਕਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮਸ਼ੀਨ 'ਚ ਜਿਥੋਂ ਪੈਸੇ ਬਾਹਰ ਆਉਂਦੇ ਹਨ, ਉਸ ਜਗ੍ਹਾ ਦੇ ਉੱਪਰ ਇੱਕ ਪੱਤਰੀ ਲੱਗੀ ਹੋਈ ਸੀ, ਜਿਸ ਦੇ ਚੱਲਦੇ ਪੈਸੈ ਵਾਪਸ ਅੰਦਰ ਚਲੇ ਜਾਂਦੇ ਸਨ। ਉਹਨਾਂ ਕਿਹਾ ਚਾਰ ਪੰਜ ਲੋਕਾਂ ਦੇ ਨਾਲ ਇਸ ਤਰਾਂ ਹੀ ਹੋਇਆ ਹੈ। ਇੱਕ ਵਿਅਕਤੀ ਦੇ ਪੈਸੈ ਵਾਪਿਸ ਆ ਗਏ, ਪਰ ਸਾਡੇ ਪੈਸੈ ਵਾਪਿਸ ਨਹੀਂ ਆਏ। ਉਹਨਾਂ ਕਿਹਾ ਕਿ ਪਹਿਲਾਂ ਵੀ ਇਸ ਏਟੀਐਮ ਵਿੱਚ ਪੈਸੈ ਫਸ ਚੁੱਕੇ ਹਨ। ਇਹ ਕਿਸ ਦੀ ਸ਼ਰਾਰਤ ਹੈ ਉਨਾਂ ਨੂੰ ਨਹੀਂ ਪਤਾ। ਪਰ ਜਿਸ ਨੇ ਵੀ ਕੀਤੀ ਹੋਵੇਗੀ। ਉਹ ਬੈਂਕ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਵੇਗਾ। ਇਸਦੀ ਜਾਂਚ ਕੀਤੀ ਜਾ ਸਕਦੀ ਹੈ। ਲੋਕਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜਦ ਉਹਨਾਂ ਨੇ ਬੈਂਕ ਦੇ ਕਸਟਮਰ ਕੇਅਰ 'ਤੇ ਫੋਨ ਕੀਤਾ ਤਾਂ ਉਹਨਾਂ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਕਰ ਦਿਓ। ਸਾਨੂੰ ਕੋਈ ਦੱਸੇ ਅਸੀਂ ਕਿਸ ਨੂੰ ਸ਼ਿਕਾਇਤ ਕਰੀਏ।