ਦੇਖੋ ਨੌਜਵਾਨ ਕਿਵੇਂ ਕਰ ਰਿਹਾ ਬੇਅਦਬੀ, ਗੰਦੀ ਕਰਤੂਤ ਸੀਸੀਟੀਵੀ 'ਚ ਹੋਇਆ ਕੈਦ - misbehaves in the Gurdwara Sahib - MISBEHAVES IN THE GURDWARA SAHIB
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/19-04-2024/640-480-21260901-thumbnail-16x9-k.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Apr 19, 2024, 10:59 AM IST
ਅੰਮ੍ਰਿਤਸਰ: ਗੁਰਦੁਆਰਾ ਬਾਬਾ ਸੰਗਤ ਸਿੰਘ ਪਿੰਡ ਸਾਰੰਗੜਾ ਦੇ ਗ੍ਰੰਥੀ ਬਾਬਾ ਜਸਵੰਤ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਰਹਿਰਾਸ ਦੇ ਪਾਠ ਉਪਰੰਤ ਗੁਰਦੁਆਰਾ ਸਾਹਿਬ ਤੋਂ ਸੰਗਤ ਘਰ ਨੂੰ ਚਲੀ ਗਈ ਤਾਂ ਉਹ ਵੀ ਗੁਰੂ ਸਾਹਿਬ ਦਾ ਸੁਖ ਆਸਨ ਕਰਕੇ ਆਪਣੇ ਘਰ ਨੂੰ ਆ ਗਏ। ਇਸ ਦੌਰਾਨ ਉਸ ਨੇ ਗੁਰਦੁਆਰਾ ਸਾਹਿਬ ਦੇ ਵੇਹੜੇ 'ਚ ਗਾਲੀ ਗਲੋਚ ਦੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਗੁਰਦੁਆਰਾ ਸਾਹਿਬ ਮੁੜ ਆ ਕੇ ਦੇਖਿਆ ਕਿ ਜਨਕ ਸਿੰਘ ਵਾਸੀ ਪਿੰਡ ਸਾਰੰਗੜਾ ਗੁਰਦੁਆਰਾ ਸਾਹਿਬ ਦੇ ਦਰਬਾਰ ਵਾਲੇ ਦਰਵਾਜੇ ਨੂੰ ਇੱਟਿਆਂ ਨਾਲ ਭੰਨ ਰਿਹਾ ਸੀ ਅਤੇ ਉੱਚੀ ਉੱਚੀ ਆਵਾਜ਼ ਵਿੱਚ ਮੰਦੀ ਸ਼ਬਦਾਵਲੀ ਬੋਲ ਰਿਹਾ ਸੀ। ਉਸ ਤੋਂ ਪਹਿਲਾਂ ਕਿ ਲੋਕਾਂ ਨੂੰ ਕੁਝ ਸਮਝ ਲੱਗਦੀ ਮੁਲਜ਼ਮ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਦਾ ਦਰਵਾਜ਼ਾ ਅਤੇ ਇੱਕ ਤਿੰਦਰਾ ਤੋੜ ਦਿੱਤਾ ਅਤੇ ਦਰਬਾਰ ਅੰਦਰ ਇੱਟਾਂ ਸੁੱਟੀਆਂ। ਮੁਲਜ਼ਮ ਦੀ ਇਹ ਕਰਤੂਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਸਥਾਨਕ ਲੋਕਾਂ ਨੇ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਸੂਚਨਾ ਮਿਲਦੇ ਹੀ ਐਸਐਚਓ ਥਾਣਾ ਲੋਪੋਕੇ ਬਲਕਾਰ ਸਿੰਘ, ਪੁਲਿਸ ਚੌਂਕੀ ਕੱਕੜ ਦੇ ਇੰਚਾਰਜ ਗੁਰਮੇਲ ਸਿੰਘ ਪੁਲਿਸ ਫੋਰਸ ਸਮੇਤ ਫੌਰਨ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਕੋਈ ਨਸ਼ੇ ਦੀ ਗੱਲ ਸਾਹਮਣੇ ਨਹੀਂ ਆਈ। ਇਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ,ਜੇਕਰ ਕੋਈ ਵੀ ਗੱਲ ਸਾਹਮਣੇ ਆੳਂਦੀ ਹੈ ਤਾਂ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।