ਮਾਨਸਾ ਦੇ ਅੱਧੇ ਹਿੱਸੇ 'ਚ ਫੈਲਿਆ ਸੀਵਰੇਜ ਦਾ ਗੰਦਾ ਪਾਣੀ, ਬਿਮਾਰੀਆਂ ਫੈਲਣ ਦਾ ਖਦਸ਼ਾ, ਲੋਕ ਡਾਹਢੇ ਨਰਾਜ਼ - sewage entering peoples houses

By ETV Bharat Punjabi Team

Published : Jul 12, 2024, 3:11 PM IST

thumbnail
ਬਿਮਾਰੀਆਂ ਫੈਲਣ ਦਾ ਖਦਸ਼ਾ, ਲੋਕ ਡਾਹਢੇ ਨਰਾਜ਼ (etv bharat punjab (ਰਿਪੋਟਰ ਮਾਨਸਾ))

ਸੀਵਰੇਜ ਮਾਨਸਾ ਸ਼ਹਿਰ ਦੇ ਲਈ ਵੱਡੀ ਸਿਰਦਰਦੀ ਬਣ ਚੁੱਕਿਆ ਸ਼ਹਿਰ ਦੇ ਅੱਧੇ ਹਿੱਸੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਫੈਲਿਆ ਹੋਇਆ ਹੈ। ਜਿਸ ਨਾਲ ਸ਼ਹਿਰ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨਸਾ ਦਾ ਵੀਰ ਨਗਰ ਮੁਹੱਲ  ਦੇ ਨਾਲ ਅੱਧੇ ਬਜ਼ਾਰ ਵਿੱਚ ਵੀ ਸੀਵਰੇਜ ਦਾ ਪਾਣੀ ਫੈਲਿਆ ਹੋਇਆ ਹੈ। ਜਿਸ ਨਾਲ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਬਣਿਆ ਹੋਇਆ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਪਿਛਲੇ ਸਮੇਂ ਤੋਂ ਮਾਨਸਾ ਸ਼ਹਿਰ ਨੂੰ ਸੀਵਰੇਜ ਦੀ ਸਮੱਸਿਆ ਦੇ ਨਾਲ ਜੂਝਣਾ ਪੈ ਰਿਹਾ ਹੈ। ਬੇਸ਼ੱਕ ਇਸ ਤੋਂ ਪਹਿਲਾਂ ਸ਼ਹਿਰ ਵਾਸੀਆਂ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਪਰ ਸਰਕਾਰ ਵੱਲੋਂ ਦਿੱਤਾ ਭਰੋਸਾ ਸ਼ਹਿਰ ਵਾਸੀਆਂ ਦੇ ਕੋਈ ਕੰਮ ਨਹੀਂ ਆਇਆ। ਸਥਾਨਕਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੁਣ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਵੱਡੇ ਪੱਧਰ ਉੱਤੇ ਧਰਨੇ ਉਲੀਕੇ ਜਾਣਗੇ। 


 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.