ਬੁਲਟ ਦੇ ਪਟਾਕੇ ਪਾਉਣ ਵਾਲਿਆਂ 'ਤੇ ਪੁਲਿਸ ਨੇ ਕੱਸਿਆ ਸ਼ਿਕੰਜਾ, ਹੁੱਲੜਬਾਜ਼ਾ ਦੇ ਕੱਟੇ ਚਲਾਨ - ਹੁੱਲੜਬਾਜ਼ਾ ਦੇ ਕੱਟੇ ਚਲਾਨ
🎬 Watch Now: Feature Video
Published : Jan 20, 2024, 11:55 AM IST
ਹੁਸ਼ਿਆਰਪੁਰ ਵਿੱਚ ਬੁਲਟ ਦੇ ਪਟਾਕੇ ਵਜਾਉਣ ਵਾਲੇ ਹੁੱਲੜਬਾਜ਼ਾਂ ਦੇ ਸਥਾਨਕ ਪੁਲਿਸ ਨੇ ਸਪੈਸ਼ਲ ਨਾਕਾਬੰਦੀ ਕਰਕੇ ਚਲਾਣ ਕੱਟੇ ਹਨ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ 26 ਜਨਵਰੀ ਦੇ ਮੱਦੇੇਨਜ਼ਰ ਪੁਲਿਸ ਪੂਰੀ ਮੁਸਤੈਦ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਵਾਨੀ ਦਿੰਦਿਆਂ ਕਿਹਾ ਕਿ ਜੋ ਵੀ ਨੌਜਵਾਨ ਜਾਂ ਹੋਰ ਲੋਕ ਗੱਡੀਆਂ ਦੇ ਸ਼ੀਸ਼ੇ ਕਾਲੇ ਕਰਕੇ ਬਗੈਰ ਲਾਈਸੰਸ ਅਤੇ ਆਰਸੀ ਤੋਂ ਘੁੰਮ ਰਹੇ ਹਨ ਉਨ੍ਹਾਂ ਨੂੰ ਕਿਸੇ ਵੀ ਕੀਮਤ ਉੱਤੇ ਬਖ਼ਸ਼ਿਆ ਨਹੀਂ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਨੂੰ ਪੁਖਤਾ ਰੱਖਣ ਲਈ ਉਹ ਅੱਤ ਦੀ ਠੰਢ ਨੂੰ ਪਰੇ ਕਰਕੇ ਲਗਾਤਾਰ ਸੜਕਾਂ ਉੱਤੇ ਤਾਇਨਾਤ ਹਨ।