ਅੰਮ੍ਰਿਤਸਰ 'ਚ ਕਿਸਾਨਾਂ ਨੇ 22 ਫਰਵਰੀ ਤੱਕ ਪਲਾਜ਼ੇ ਕੀਤੇ ਮੁਫਤ, ਮੰਗਾਂ ਨਾ ਮੰਨਣ ਦੇ ਰੋਸ ਵਜੋਂ ਪਲਾਜ਼ਿਆਂ ਉੱਤੇ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ
Published : Feb 19, 2024, 3:24 PM IST
ਅੰਮ੍ਰਿਤਸਰ ਵਿੱਚ ਕਿਸਾਨ ਜਥੇਬੰਦੀਆਂ ਨੇ 22 ਫਰਵਰੀ ਤੱਕ ਟੂਲ ਪਲਾਜੇ ਫਰੀ ਕਰ ਦਿੱਤੇ ਹਨ, ਇਸ ਮੌਕੇ ਅੰਮ੍ਰਿਤਸਰ ਦੇ ਮਾਨਾਵਾਲਾ ਟੂਲ ਪਲਾਜ਼ਾ ਉੱਤੇ ਬੈਠੇ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਇਸ ਧੱਕੇਸ਼ਾਹੀ ਦੇ ਵਿਰੋਧ ਵਿੱਚ ਅੰਦੋਲਨ ਜਾਰੀ ਰਹੇਗਾ। ਉਦੋਂ ਤੱਕ ਟੋਲ ਪਲਾਜ਼ਿਆਂ ਉੱਤੇ ਧਰਨੇ ਲੱਗੇ ਰਹਿਣਗੇ ਜਦੋਂ ਤੱਕ ਕੇਂਦਰ ਕਿਸਾਨਾਂ ਦੀਆਂ ਮੰਨੀਆਂ ਜਾ ਚੁੱਕੀਆਂ ਮੰਗਾਂ ਨੂੰ ਲਾਗੂ ਨਹੀਂ ਕਰਦਾ। ਕਿਸਾਨਾਂ ਮੁਤਾਬਿਕ ਸ਼ਾਂਤਮਈ ਪ੍ਰਦਰਸ਼ਨ ਕਰਕੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਬੈਠੇ ਕਿਸਾਨਾਂ ਉੱਤੇ ਸਰਕਾਰ ਜ਼ਬਰ ਕਰ ਰਹੀ ਹੈ ਜਿਸ ਖਿਲਾਫ ਉਹ ਵੀ ਡਟ ਕੇ ਖੜ੍ਹੇ ਹੋਏ ਹਨ। ਉਨ੍ਹਾਂ ਆਖਿਆ ਕਿ ਆਮ ਲੋਕ ਵੀ ਕਿਸਾਨਾਂ ਦੇ ਸਮਰਥਨ ਵਿੱਚ ਹਨ।