"ਖੰਭ ਲਾ ਕੇ ਉਡਿਆ 'ਪੰਜਾਬ ਦਾ ਲਾਅ ਐਂਡ ਆਰਡਰ', ਸੂਬਾ ਸਰਕਾਰ ਨੂੰ ਨਹੀਂ ਕੋਈ ਪਰਵਾਹ" - Sukhwinder Singh Danny target aap - SUKHWINDER SINGH DANNY TARGET AAP
🎬 Watch Now: Feature Video
Published : Sep 7, 2024, 10:20 AM IST
ਅੰਮ੍ਰਿਤਸਰ: ਬੀਤੇ ਦਿਨੀਂ ਜੰਡਿਆਲਾ ਵਿਖੇ ਕਾਂਗਰਸ ਵੱਲੋਂ ਥਾਪੇ ਗਏ ਆਈਸੀਸੀ ਦੇ ਨਵਨਿਯੁਕਤ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਵੱਲੋਂ ਜਿਥੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ। ਉਥੇ ਹੀ ਅਹੁਦੇ ਦੀ ਪੂਰੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਗਲ ਆਖੀ। ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਮੁਖਾਤਿਬ ਹੁੰਦਿਆ ਦੱਸਿਆ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਦੀ ਅਗੁਵਾਈ ਹੇਠਾਂ ਲਾਅ ਐਂਡ ਆਰਡਰ ਖ਼ੰਭ ਲਾ ਕੇ ਪਤਾ ਨਹੀਂ ਕਿੱਥੇ ਉੱਡ ਗਿਆ ਹੈ। ਜਿਸਦੇ ਚੱਲਦੇ ਆਏ ਦਿਨ ਇਥੇ ਲੁੱਟਾਂ ਖੋਹਾ ਅਤੇ ਹੋਰ ਵਾਰਦਾਤਾਂ ਨਾਲ ਲੋਕਾ ਦਾ ਜਿਉਣਾ ਦੁਰਲੱਭ ਹੋਇਆ ਪਿਆ ਹੈ।ਨਾਲ ਹੀ ਉਹਨਾਂ ਆਪ ਸਰਕਾਰ ਵਿੱਚ ਵਧ ਰਹੇ ਨਸ਼ੇ ਦੀ ਭਰਮਾਰ ਨੂੰ ਵੀ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ੇ ਦੇ ਦਰਿਆ ਵਿੱਚ ਡੁਬ ਰਹੀ ਹੈ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਸਰਕਾਰ ਦੀ ਨਾਕਾਮੀ ਕਾਰਨ ਹੀ ਅੱਜ ਪੰਜਾਬ ਦੇ ਨੌਜਵਾਨ ਬੱਚੇ ਵਿਦੇਸ਼ਾਂ ਵਿੱਚ ਕੰਮ ਕਰਨ ਨੂੰ ਮਜਬੂਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਹਾਲਾਤ ਦਿਨ-ਬ-ਦਿਨ ਬਣ ਰਹੇ ਹਨ ਉਸ ਨਾਲ ਨਜਿੱਠਣ ਅਤੇ ਲੋਕਾਂ ਨੂੰ ਸਹੀ ਮਾਇਨੇ ਵਿੱਚ ਸਰਕਾਰੀ ਸਹੂਲਤਾਂ ਅਤੇ ਸੁਰੱਖਿਆ ਸਿਰਫ ਤੇ ਸਿਰਫ ਕਾਗਰਸ ਸਰਕਾਰ ਹੀ ਦੇ ਸਕਦੀ ਹੈ। ਜਿਸਦਾ ਸਿੱਧਾ ਤੇ ਸਿੱਧਾ ਹਲ ਬਦਲਾਅ ਹੈ ਅਤੇ ਬਦਲਾਅ ਲੋਕਾ ਨੇ ਅਗਾਮੀ ਚੋਣਾ ਵਿਚ ਕਾਗਰਸ਼ ਦੋ ਸਰਕਾਰ ਲਿਆ ਕੇ ਕਰਨਾ ਹੈ।