ਰਾਮ ਪ੍ਰਾਣ ਪ੍ਰਤਿਸ਼ਠਾ ਸਮਾਗਮ ਮੌਕੇ ਪੰਜਾਬ 'ਚ ਛੁੱਟੀ ਨਾ ਕਰਨ ਦੇ ਮਾਮਲੇ ਉੱਤੇ ਸੀਐੱਮ ਮਾਨ ਨੇ ਦਿੱਤੀ ਸਫਾਈ, ਕਿਹਾ-ਪਹਿਲਾਂ ਹੀ ਹੋ ਗਈਆਂ ਸਨ ਵਾਧੂ ਛੁੱਟੀਆਂ - ਸੀਐੱਮ ਮਾਨ ਨੇ ਦਿੱਤੀ ਸਫਾਈ
🎬 Watch Now: Feature Video
Published : Jan 24, 2024, 4:10 PM IST
22 ਜਨਵਰੀ ਨੂੰ ਅਯੁੱਧਿਆ ਵਿੱਚ ਹੋਏ ਰਾਮ ਪ੍ਰਾਣ ਪ੍ਰਤਿਸ਼ਠਾ ਸਮਾਗਮ ਮੌਕੇ ਪੂਰੇ ਦੇਸ਼ ਵਿੱਚ ਦਿਵਾਲੀ ਵਰਗਾ ਮਾਹੌਲ ਸੀ ਅਤੇ ਇਸ ਦੌਰਾਨ ਕਈ ਸੂਬਿਆਂ ਨੇ ਛੁੱਟੀ ਦਾ ਵੀ ਐਲਾਨ ਕੀਤਾ ਸੀ। ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਇੱਥੇ ਸਰਕਾਰ ਨੇ 22 ਜਨਵਰੀ ਨੂੰ ਛੁੱਟੀ ਦਾ ਐਲਾਨ ਨਹੀਂ ਕੀਤਾ। ਇਸ ਮਾਮਲੇ ਉੱਤੇ ਬੋਲਦਿਆਂ ਸੀਐੱਮ ਮਾਨ ਨੇ ਚੰਡੀਗੜ੍ਹ ਵਿੱਚ ਕਿਹਾ ਕਿ ਸੂਬੇ ਅੰਦਰ ਪੈ ਰਹੀ ਕੜਾਕੇ ਦੀ ਠੰਢ ਕਰਕੇ ਪਹਿਲਾਂ ਹੀ ਬਹੁਤ ਜ਼ਿਆਦਾ ਛੁੱਟੀਆਂ ਹੋ ਗਈਆਂ ਸਨ। ਇਸ ਲਈ 22 ਜਨਵਰੀ ਨੂੰ ਛੁੱਟੀ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮੋਬਾਇਲਾਂ ਉੱਤੇ ਹੀ ਲਾਈਵ ਪ੍ਰਸਾਰਣ ਹੋ ਰਿਹਾ ਸੀ ਤਾਂ ਵਿਸ਼ੇਸ਼ ਤੌਰ ਉੱਤੇ ਛੁੱਟੀ ਐਲਾਨ ਕਰਨ ਦਾ ਕੋਈ ਮਤਲਬ ਨਹੀਂ ਸੀ।