ਦੋ ਧਿਰਾਂ ਵਿਚਾਲੇ ਝੜਪ; ਦੋ ਜਖ਼ਮੀ, ਦੂਜੀ ਧਿਰ 'ਤੇ ਨਸ਼ਾ ਵੇਚਣ ਦੇ ਇਲਜ਼ਾਮ - Drug Smugglers in amritsar
🎬 Watch Now: Feature Video
Published : Mar 8, 2024, 3:20 PM IST
ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ਤੋ ਸਾਹਮਣੇ ਆਇਆ ਹੈ, ਜਿੱਥੇ ਦੇ ਰਹਿਣ ਵਾਲੇ ਕਿਸਾਨ ਗੁਰਭੇਜ ਸਿੰਘ ਅਤੇ ਉਸ ਦੇ ਭਰਾ ਵਲੋਂ ਪਿੰਡ ਵਿੱਚ ਨਸ਼ਾ ਤਸਕਰਾਂ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਪਿੰਡ ਵਿੱਚ ਮਿੱਟੀ ਦੀ ਟਰਾਲੀ ਖਾਲੀ ਕਰ ਰਹੇ ਸਨ। ਇੰਨੇ ਨੂੰ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਨੌਜਵਾਨਾਂ ਵੱਲੋਂ ਰਜਿੰਸ਼ ਤਹਿਤ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਜਖ਼ਮੀ ਕਰ ਦਿੱਤਾ ਗਿਆ । ਹਾਲਾਂਕਿ, ਉਹ ਰਸਤਾ ਦੇਣ ਲਈ ਤਿਆਰ ਵੀ ਸੀ ਪਰ ਫਿਰ ਵੀ ਉਡੀਕ ਕੀਤੇ ਬਿਨਾਂ ਹੀ ਤੇਜ਼ਧਾਰ ਦਾਤਰ ਨਾਲ ਹਮਲਾ ਕਰਦੇ ਹੋਏ ਜਖਮੀ ਕਰ ਦਿੱਤਾ ਗਿਆ। ਪੁਲਿਸ ਵਲੋਂ ਮੌਕੇ ਉੱਤੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦਾਤਰ ਵੀ ਬਰਾਮਦ ਕਰ ਲਿਆ ਗਿਆ ਹੈ। ਬਾਕੀ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।