ਭਾਰਤੀ ਜਨਤਾ ਪਾਰਟੀ ਨੇ "ਹਰ ਘਰ ਤਿਰੰਗਾ" ਦੇ ਅਭਿਆਨ ਨੂੰ ਲੈਕੇ ਕੱਢੀ ਤਿਰੰਗਾ ਯਾਤਰਾ - Har Ghar Tiranga - HAR GHAR TIRANGA
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/14-08-2024/640-480-22200510-977-22200510-1723605887817.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Aug 14, 2024, 9:25 AM IST
ਬਠਿੰਡਾ ਦੇ ਵਿਧਾਨ ਸਭਾ ਹਲਕਾ ਮੌੜ ਮੰਡੀ ਵਿੱਚ ਭਾਜਪਾ ਦੁਆਰਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚਲਾਏ ਗਏ ਹਰ ਘਰ ਤਿਰੰਗਾ ਅਭਿਆਨ ਤਹਿਤ ਤਿਰੰਗਾ ਝੰਡਾ ਯਾਤਰਾ ਕੱਢੀ ਗਈ। ਜੋ ਸਨਾਤਨ ਧਰਮਸ਼ਾਲਾ ਤੋਂ ਸ਼ੁਰੂ ਕੀਤੀ ਗਈ ਅਤੇ ਵੱਖ-ਵੱਖ ਬਜ਼ਾਰ ਬੋਹੜ ਵਾਲਾ ਚੌਂਕ, ਕ੍ਰਿਸ਼ਨਾ ਮੰਦਿਰ ਚੌਂਕ, ਥਾਣਾ ਰੋਡ, ਹਸਪਤਾਲ ਬਾਜ਼ਾਰ ਵਿੱਚੋਂ ਹੁੰਦੀ ਹੋਈ ਵਾਪਸ ਸਨਾਤਨ ਧਰਮਸ਼ਾਲਾ ਵਿੱਚ ਸਮਾਪਤ ਹੋਈ। ਰੈਲੀ ਦੀ ਅਗਵਾਈ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਵੱਲੋਂ ਕੀਤੀ ਗਈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਅਭਿਆਨ ਪਿਛਲੇ ਤਿੰਨ ਚਾਰ ਸਾਲਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਅਭਿਆਨ ਦਾ ਮੱਕਸਦ ਸਾਡੀ ਅੱਜ ਦੀ ਪੀੜੀ ਨੂੰ ਆਜ਼ਾਦੀ ਦਿਹਾੜੇ ਸਬੰਧੀ ਜਾਗਰੂਕ ਕਰਾਉਣਾ ਹੈ। ਅੱਜ ਦੀ ਪੀੜੀ ਇਸ ਦਿਹਾੜੇ ਲਈ ਦਿੱਤੀਆਂ ਕੁਰਬਾਨੀਆਂ ਨੂੰ ਭੁੱਲਦੀ ਜਾ ਰਹੀ ਹੈ ਅਤੇ ਇਸ ਦਿਹਾੜੇ ਨੂੰ ਮਨਾਉਣ ਲਈ ਸਾਰੇ ਦੇਸ਼ ਵਾਸੀਆਂ ਨੂੰ ਨਾਲ ਜੋੜਨਾ ਹੈ। ਇਹ ਅਭਿਆਨ 13,14 ਅਤੇ 15 ਅਗਸਤ ਤਿੰਨ ਦਿਨ ਚਲੇਗਾ ਅਤੇ ਅੱਜ ਦੀ ਝੰਡਾ ਯਾਤਰਾ ਵਿੱਚ ਹਰ ਘਰ ਤਿਰੰਗਾ ਤਹਿਤ ਲੋਕਾਂ ਨੂੰ ਤਿੰਨ ਦਿਨ ਆਪਣੇ ਘਰ ਅਤੇ ਦੁਕਾਨਾਂ 'ਤੇ ਤਿਰੰਗਾ ਝੰਡਾ ਲਹਿਰਾਉਣ ਦੀ ਅਪੀਲ ਕੀਤੀ ਗਈ।