ਭੁਪਿੰਦਰ ਸਿੰਘ ਭੁੱਲਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਲੋਕ ਸਭਾ ਦੀ ਮਿਲੀ ਟਿਕਟ - Lok Sabha Elections 2024 - LOK SABHA ELECTIONS 2024
🎬 Watch Now: Feature Video
Published : Apr 10, 2024, 10:23 PM IST
ਫਿਰੋਜ਼ਪੁਰ: ਲੋਕ ਸਭਾ ਚੋਣਾਂ ਵਿੱਚ ਮ੍ਰਿਤਕ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਅੱਜ ਉਨ੍ਹਾਂ ਦੇ ਘਰ ਪ੍ਰੈਸ ਕਾਨਫਰੰਸ ਕੀਤੀ ਵੀ ਗਈ, ਜਿਸ ਵਿੱਚ ਪੰਜਾਬ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇਜਿੰਦਰ ਦਿਓਲ ਅਤੇ ਉਮੀਦਵਾਰ ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਉਹ ਫਿਰੋਜ਼ਪੁਰ ਦੀਆਂ ਸਰਹੱਦਾਂ ਖੁੱਲਵਾਉਣ, ਇੰਨਡਸਟਰੀ ਲਿਆਉਣ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਲੋਕ ਸਭਾ ਵਿੱਚ ਆਵਾਜ਼ ਬੁਲੰਦ ਕਰਨਗੇ। ਮ੍ਰਿਤਕ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਤਬਾਹ ਹੋ ਗਿਆ ਸੀ ਅਤੇ ਇਸ ਲਈ ਉਹ ਰਾਜਨੀਤੀ ਵਿੱਚ ਆਇਆ ਹੈ ਤਾਂ ਕਿ ਕਿਸੇ ਹੋਰ ਦਾ ਪਰਿਵਾਰ ਖ਼ਤਮ ਨਾ ਹੋਵੇ। ਜੈਪਾਲ ਨੂੰ ਗੈਂਗਸਟਰ ਦੱਸਿਆ ਗਿਆ ਸੀ ਅਤੇ ਉਸ ਨੂੰ ਮਾਰਿਆ ਗਿਆ ਸੀ, ਪਰ ਉਹ ਇੱਕ ਚੰਗਾ ਖਿਡਾਰੀ ਸੀ। ਦੂਜਾ ਪੁੱਤਰ ਵੀ ਜੇਲ੍ਹ ਵਿੱਚ ਹੈ, ਜਿਸ ਉੱਤੇ ਨਜਾਇਜ਼ ਪਰਚੇ ਹੋਏ ਹਨ, ਲੋਕ ਜਾਣਦੇ ਹਨ ਕਿ ਮੈਂ ਲੋਕਾਂ ਦੇ ਮੁੱਦੇ ਉਠਾਵਾਂਗਾ।