ਅਮਰੀਕਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ - Death of Punjabi youth in America - DEATH OF PUNJABI YOUTH IN AMERICA
🎬 Watch Now: Feature Video
Published : May 28, 2024, 11:00 PM IST
ਕਪੂਰਥਲਾ : ਇਥੋਂ ਦੇ ਪਿੰਡ ਬੁਲੇਵਾਲ ਦੇ ਨੌਜਵਾਨ ਸਿਮਰਨਜੀਤ ਸਿੰਘ (31) ਪੁੱਤਰ ਜਸਪਾਲ ਸਿੰਘ ਦੀ ਅਮਰੀਕਾ ਦੇ ਨਿਊਜਰਸੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਤਕਰੀਬਨ 10 ਸਾਲ ਪਹਿਲਾਂ ਸੁਨਿਹਰੀ ਭਵਿੱਖ ਲਈ ਕਰਜਾ ਚੁੱਕ ਕੇ ਅਮਰੀਕਾ ਭੇਜਿਆ ਸੀ ਅਤੇ ਉਥੇ ਉਹ ਜੋਰਜੀਆ ਰਹਿੰਦੇ ਟਰਾਲਾ ਚਲਾਉਦਾ ਸੀ, ਕੱਲ ਵੀ ਉਹ ਕੈਲੇਫੋਰਨਿਆ ਤੋਂ ਨਿਊਜਰਸੀ ਟਰਾਲਾ ਲੈ ਕੇ ਗਿਆ ਸੀ, ਟਰੱਕ ਅਨਲੋਡ ਕਰਕੇ ਉਹ ਸੋ ਗਿਆ ਅਤੇ ਮੁੜਕੇ ਉੱਠਿਆ ਨਹੀ। ਪਿਤਾ ਜਸਪਾਲ ਨੇ ਦੱਸਿਆ ਉਥੇ ਅਮਰੀਕਾ (ਜੋਰਜੀਆ) ਰਹਿੰਦੀ ਮੇਰੀ ਧੀ ਕਮਲਦੀਪ ਕੌਰ ਨੇ ਦੇਰ ਰਾਤ ਫੋਨ 'ਤੇ ਦੱਸਿਆ ਕਿ ਭਰਾ ਸਿਮਰ ਹੁਣ ਇਸ ਦੁਨੀਆ 'ਚ ਨਹੀ ਰਿਹਾ।