ਇੱਕ ਹਾਦਸੇ ਨੇ ਹਮੇਸ਼ਾ ਲਈ ਮੰਜੇ 'ਤੇ ਪਾਇਆ ਨੌਜਵਾਨ,ਪ੍ਰਸ਼ਾਸਨ ਨੇ ਬਿਜਲੀ ਦਾ ਬਿੱਲ ਦੇ ਭੇਜ ਕੇ ਹੋਰ ਪ੍ਰੇਸ਼ਾਨ ਕੀਤਾ - jagjit singh seek help - JAGJIT SINGH SEEK HELP
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/25-07-2024/640-480-22042423-772-22042423-1721894208386.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jul 25, 2024, 1:37 PM IST
ਸੰਗਰੂਰ : ਕਹਿੰਦੇ ਨੇ ਕਿ ਜੇਕਰ ਘਰ ਦੇ ਵਿੱਚ ਗਰੀਬੀ ਹੁੰਦੀ ਹੈ ਤਾਂ ਗਰੀਬ ਇਨਸਾਨ ਕਿਸੀ ਤਰ੍ਹਾਂ ਆਪਣਾ ਗੁਜ਼ਾਰਾ ਕਰ ਲੈਂਦਾ ਹੈ ਪਰ ਜਦੋਂ ਗਰੀਬ ਉੱਤੇ ਬਿਮਾਰੀ ਦੀ ਮਾਰ ਵੱਜਦੀ ਹੈ ਤਾਂ ਜ਼ਿੰਦਗੀ ਜਿਉਣੀ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਸੰਗਰੂਰ ਦੇ ਇੱਕ ਗਰੀਬ ਪਰਿਵਾਰ ਨੂੰ। ਸੰਗਰੂਰ ਦੇ ਪਿੰਡ ਕੁੰਬੜਵਾਲ ਦਾ 26 ਸਾਲਾ ਨੌਜਵਾਨ ਜਗਜੀਤ ਸਿੰਘ 2.5 ਸਾਲ ਪਹਿਲਾਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀ ਅਤੇ ਇਸ ਹਾਦਸੇ ਨੇ ਉਸ ਨੂੰ ਹਮੇਸ਼ਾ ਲਈ ਮੰਜੇ ਨਾਲ ਜੋੜ ਦਿੱਤਾ ਹੈ। ਨੌਜਵਾਨ ਦੀ ਰੀੜ੍ਹ ਦੀ ਹੱਡੀ ਟੁੱਟਣ ਕਰਕੇ ਉਹ ਸਰੀਰਕ ਤੌਰ 'ਤੇ ਚੱਲਣ ਫਿਰਨ, ਉੱਠਣ ਬੈਠਣ ਤੋਂ ਅਸਮਰਥ ਹੋ ਗਿਆ। ਨੌਜਵਾਨ ਨੇ ਦੱਸਿਆ ਕਿ ਭੱਠੇ 'ਤੇ ਦਿਹਾੜੀ ਕਰਦਾ ਸੀ ਤੇ ਅਪਣਾ ਪਰਿਵਾਰ ਚਲਾਉਂਦਾ ਸੀ ਪਰ ਘਰ ਵਾਪਸੀ ਆਉਂਦਿਆ ਰਾਸਤੇ 'ਚ ਆਵਾਰਾ ਪਸ਼ੂ ਨਾਲ ਬਾਈਕ ਟਕਰਾਉਂਦੀ ਹੈ। ਨੌਜਵਾਨ ਦੀ ਦਵਾਈ ਦਾ ਖ਼ਰਚਾ ਉਸਦਾ 65 ਸਾਲਾ ਪਿਤਾ ਦਿਹਾੜੀ ਮਜਦੂਰੀ ਕਰਕੇ ਚੁੱਕ ਰਿਹਾ ਹੈ। ਉਥੇ ਹੀ ਗਰੀਬ ਪਰਿਵਾਰ ਨੂੰ ਬਿਜਲੀ ਦੇ ਭਾਰੀ ਬਿੱਲ ਅਤੇ ਬਿੱਲ ਦਾ ਜੁਰਮਾਨੇ ਨੇ ਹੋਰ ਵੀ ਤੰਗ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕੇ ਇਲਾਜ ਚ ਸਭ ਕੁਝ ਖਤਮ ਹੋ ਗਿਆ ਹੈ, ਬਿੱਲ ਭਰਨ ਚ ਅਸਮਰਥ ਹਨ। ਉਹਨਾਂ ਸਰਕਾਰ ਤੋਂ ਅਤੇ ਸਮਾਜ ਸੇਵੀਆਂ ਤੋਂ ਹੱਥ ਜੋੜ ਕੇ ਮਦਦ ਦੀ ਗੁਹਾਰ ਲਗਾਈ ਹੈ।