ਅੰਮ੍ਰਿਤਸਰ ਪੁਲਿਸ ਨੇ ਅਸਲੇ ਸਣੇ ਕਾਬੂ ਕੀਤੇ ਮੁਲਜ਼ਮ, ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ - police arrested accused with weapons
🎬 Watch Now: Feature Video
ਅੰਮ੍ਰਿਤਸਰ ਵਿਖੇ ਦਿਹਾਤੀ ਅਧੀਨ ਆਉਂਦੇ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਦੋ ਕਥਿਤ ਮੁਲਜ਼ਮਾਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਐਸ ਐਚ ਓ ਜੰਡਿਆਲਾ ਗੁਰੂ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਥਿਤ ਮੁਲਜਮ ਜਸ਼ਨਪ੍ਰੀਤ ਸਾਜਨ ਅਤੇ ਦੂਸਰੀ ਤਰਫ ਕਥਿਤ ਮੁਲਜਮ ਜਗਜੀਤ ਸਿੰਘ ਦਾ ਆਪਸੀ ਤਕਰਾਰ ਹੋਇਆ ਹੈ। ਉਕਤ ਸੂਚਨਾ ਦੇ ਆਧਾਰ ਉੱਤੇ ਪੁਲਿਸ ਵੱਲੋਂ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਕਥਿਤ ਮੁਲਜ਼ਮ ਜਸ਼ਨਪ੍ਰੀਤ ਅਤੇ ਕਥਿਤ ਮੁਲਜ਼ਮ ਸਾਜਨ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਮੈਗਜੀਨ ਬਰਾਮਦ ਹੋਇਆ ਹੈ। ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਕਥਿਤ ਮੁਲਜਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਨਾਲ ਹੀ ਇਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਉਕਤ ਮੁਲਜਮਾਂ ਨੇ ਇਹ ਨਜਾਇਜ਼ ਅਸਲਾ ਕਿੱਥੋਂ ਲਿਆ ਸੀ। ਜ਼ਿਕਰਯੋਗ ਹੈ ਕਿ ਥਾਣਾ ਜੰਡਿਆਲਾ ਗੁਰੂ ਵਿਖੇ ਐਸ ਐਚ ਓ ਇੰਸਪੈਕਟਰ ਮੁਖਤਿਆਰ ਸਿੰਘ ਵੱਲੋਂ ਅੱਜ ਹੀ ਚਾਰਜ ਸੰਭਾਲ ਲੈ ਗਿਆ ਸੀ ਅਤੇ ਇਸ ਦੌਰਾਨ ਉਹਨਾਂ ਵੱਲੋਂ ਚਾਰਜ ਸੰਭਾਲਦੇਆ ਸਾਰ ਗੁਪਤ ਸੂਚਨਾ ਉੱਤੇ ਕਾਰਵਾਈ ਕਰਦੇ ਹੋਏ ਉਕਤ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।