ਬਜ਼ੁਰਗ ਔਰਤ ਦੀਆਂ ਅਸਥੀਆਂ 'ਚੋਂ ਮਿਲਿਆ ਡਾਕਟਰੀ ਸਮਾਨ,ਪਰਿਵਾਰ ਨੇ ਡਾਕਟਰਾਂ ਤੇ ਲਾਏ ਗੰਭੀਰ ਇਲਜ਼ਾਮ - sri Muktsar Sahib
🎬 Watch Now: Feature Video
Published : Mar 5, 2024, 4:10 PM IST
ਸ਼੍ਰੀ ਮੁਕਤਸਰ ਸਾਹਿਬ: ਸ਼੍ਰੀ ਮੁਕਤਸਰ ਸਾਹਿਬ ਵਿਖੇ ਦਿਲ ਦੀ ਬਿਮਾਰੀ ਦੀ ਮਰੀਜ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਔਰਤ ਦੇ ਅੰਤਿਮ ਸੰਸਕਾਰ ਉਪਰੰਤ ਉਸਦੇ ਪਰਿਵਾਰਕ ਮੈਂਬਰਾਂ ਨੇ ਕੁਝ ਸਮਾਨ ਸਾਹਮਣੇ ਵਿਖਾਉਂਦਿਆਂ ਦੋਸ਼ ਲਾਏ ਹਨ ਕਿ ਔਰਤ ਦੇ ਸੰਸਕਾਰ ਉਪਰੰਤ ਅੰਗੀਠਾ ਸੰਭਾਲਦਿਆਂ ਕੁਝ ਸਮਾਨ ਜੋ ਡਾਕਟਰੀ ਵਰਤੋ ਦਾ ਹੈ ਉਸ ਔਰਤ ਦੇ ਸਿਵੇ 'ਚੋ ਮਿਲਿਆ। ਉਹਨਾਂ ਡਾਕਟਰ ਤੇ ਲਾਪ੍ਰਵਾਹੀ ਦੇ ਦੋਸ਼ ਲਾਏ ਹਨ ਜਦਕਿ ਡਾਕਟਰ ਨੇ ਦੋਸ਼ਾਂ ਨੂੰ ਨਕਾਰਿਆ ਹੈ। ਪਰਿਵਾਰ ਦੇ ਮੈਂਬਰਾਂ ਅਨੁਸਾਰ ਉਹਨਾਂ ਨੇ ਮਾਤਾ ਦੀ ਮੌਤ ਨੂੰ ਪ੍ਰਮਾਤਮਾ ਦਾ ਭਾਣਾ ਮੰਨਿਆ ਅਤੇ ਮਾਤਾ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪਰ ਜਦ ਉਹਨਾਂ ਅੱਜ ਮਾਤਾ ਦਾ ਅੰਗੀਠਾ ਸੰਭਾਲਣ ਦੀ ਰਸਮ ਕਰਦਿਆ ਫੁੱਲ ਚੁਗੇ ਤਾਂ ਕਾਫੀ ਸਮਾਨ ਜੋਂ ਮੈਡੀਕਲ ਵਰਤੋ ਦਾ ਸਮਾਨ ਹੈ ਇਸ ਦੌਰਾਨ ਮਾਤਾ ਦੇ ਸਿਵੇ 'ਚੋਂ ਮਿਲਿਆ ਜਿਸ ਉਪਰੰਤ ਉਹ ਸਭ ਪ੍ਰੇਸ਼ਾਨ ਹੋਏ। ਪਰਿਵਾਰਕ ਮੈਂਬਰਾਂ ਅਨੁਸਾਰ ਇਹ ਤਾਰਾਂ ਆਦਿ ਸਬੰਧਿਤ ਡਾਕਟਰ ਨੇ ਸਟੰਟ ਪਾਉਣ ਸਮੇਂ ਅੰਦਰ ਹੀ ਛੱਡ ਦਿੱਤੀਆ। ਜਿਸ ਕਾਰਨ ਮਾਤਾ ਦੀ ਮੌਤ ਹੋਈ ਹੈ। ਇਸ ਸਬੰਧੀ ਉਹਨਾਂ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਬੰਧਿਤ ਡਾਕਟਰ ਨੇ ਕਿਹਾ ਕੀ ਪੂਰੇ ਆਪ੍ਰੇਸ਼ਨ ਦੀ ਵੀਡੀਓ ਬਣਦੀ ਹੈ ਅਤੇ ਜੋ ਸਮਾਨ ਪਰਿਵਾਰਕ ਮੈਂਬਰ ਦਿਖਾ ਰਹੇ ਹਨ ਅਜਿਹਾ ਕੁਝ ਵੀ ਸਟੰਟ ਪਾਉਣ ਲਈ ਵਰਤੋਂ ਵਿਚ ਨਹੀਂ ਆਉਂਦ।