ਅੰਮ੍ਰਿਤਸਰ ਦੇ ਨਾਮੀ ਡਾਕਟਰ ਦੀ ਗ੍ਰਿਫਤਾਰੀ ਤੋਂ ਬਾਅਦ ਪੀੜਤ ਪਤੀ ਨੇ ਸਿਹਤ ਵਿਭਾਗ ਨੂੰ ਕੀਤੀ ਸ਼ਿਕਾਇਤ - Famous doctor arrested in Amritsar
🎬 Watch Now: Feature Video
ਅੰਮ੍ਰਿਤਸਰ ਵਿੱਚ ਇੱਕ ਮਸ਼ਹੂਰ ਡਾਕਟਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਡਾਕਟਰ ਨੇ 2018 'ਚ ਮਹਿਲਾ ਵਕੀਲ ਦਾ ਆਪਰੇਸ਼ਨ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਹੁਣ ਪੁਲਿਸ ਨੇ ਇਸੇ ਮਾਮਲੇ ਵਿੱਚ ਡਾਕਟਰ ਪ੍ਰਵੀਨ ਬੇਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡਾਕਟਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਨੇ ਡਾਕਟਰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਸ਼ਿਕਾਇਤਕਰਤਾ ਗੋਕੁਲ ਚੰਦ ਨੇਗੀ ਅਨੁਸਾਰ ਡਾਕਟਰ ਨੇ 1 ਅਕਤੂਬਰ 2018 ਨੂੰ ਉਸ ਦੀ ਪਤਨੀ ਨੂੰ ਐਲਟੈਕ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਡਾਕਟਰ ਪ੍ਰਵੀਨ ਦੇਵਗਨ ਨੇ ਉਸ ਦੀ ਬੱਚੇਦਾਨੀ ਦਾ ਆਪ੍ਰੇਸ਼ਨ ਕੀਤਾ। ਉਸ ਤੋਂ ਬਾਅਦ 2 ਤਰੀਕ ਨੂੰ ਉਸ ਦੀ ਪਤਨੀ ਦੀ ਮੌਤ ਹੋ ਗਈ ਜਦਕਿ ਉਸ ਨੂੰ ਕੋਈ ਖਤਰਾ ਨਾ ਹੋਣ ਦੀ ਗੱਲ ਕਹੀ ਗਈ। ਪੀੜਤ ਨੇ ਕਿਹਾ ਕਿ ਅਜਿਹੇ ਡਾਕਟਰ ਖਿਲਾਫ ਕਾਰਵਾਈ ਕਰਦਿਆ ਉਸ ਦੇ ਸਾਰੇ ਰਿਕਾਰਡ ਜਬਤ ਕਰ ਅਜਿਹੇ ਹੋਰ ਮਸਲਿਆ ਦੀ ਤਹਿ ਤੱਕ ਪਹੁੰਚਣ ਦੀ ਲੋੜ ਹੈ। ਇਸ ਸੰਬਧੀ ਸਹਾਇਕ ਸਿਵਲ ਸਰਜਨ ਅੰਮ੍ਰਿਤਸਰ ਰਜਿੰਦਰ ਪਾਲ ਕੌਰ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਅਸੀ ਇਸਦੀ ਰਿਪੋਰਟ ਜਲਦ ਉਚ ਅਧਿਕਾਰੀਆ ਨੂੰ ਭੇਜ ਕੇ ਕਾਰਵਾਈ ਕਰਾਂਗੇ।