ਸ਼ਿਕਾਇਤਾਂ ਮਿਲਣ ਉੱਤੇ ਵਿਰਾਸਤੀ ਮਾਰਗ 'ਤੇ ਪੁਲਿਸ ਤੇ ਨਗਰ ਨਿਗਮ ਦੀ ਕਾਰਵਾਈ - Heritage Road Amritsar

By ETV Bharat Punjabi Team

Published : Jun 25, 2024, 12:54 PM IST

thumbnail
ਵਿਰਾਸਤੀ ਮਾਰਗ 'ਤੇ ਪੁਲਿਸ ਤੇ ਨਗਰ ਨਿਗਮ ਦੀ ਕਾਰਵਾਈ (Etv Bharat (ਰਿਪੋਰਟ - ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਪੇਸ਼ ਆਉਂਦੀ ਦਿੱਕਤ ਪ੍ਰੇਸ਼ਾਨੀ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਵਿਰਾਸਤੀ ਮਾਰਗ ਤੋਂ ਦੁਕਾਨਾਂ ਦੇ ਬਾਹਰ ਤੋਂ ਨਜਾਇਜ਼ ਕਬਜ਼ੇ ਹਟਵਾਏ ਗਏ ਹਨ। ਅੰਮ੍ਰਿਤਸਰ ਪੁਲਿਸ ਅਤੇ ਨਗਰ ਨਿਗਮ ਨੇ ਮਿਲ ਕੇ ਸਾਂਝਾ ਆਪਰੇਸ਼ਨ ਚਲਾ ਕੇ ਇਹ ਨਾਜਾਇਜ਼ ਕਬਜ਼ੇ ਹਟਵਾਏ ਹਨ। ਇਸ ਸਬੰਧੀ ਏਡੀਸੀਪੀ ਹਰਪਾਲ ਸਿੰਘ ਟਰੈਫਿਕ ਨੇ ਦੱਸਿਆ ਕਿ ਅੱਜ ਹੈਰੀਟੇਜ ਵਾਕ ਵਿਖੇ ਭਰਾਵਾਂ ਦੇ ਢਾਬੇ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੱਕ ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਵਲੋਂ ਸੜਕਾਂ ਅਤੇ ਫੁੱਟਪਾਥਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕੋਲ ਬਹੁਤ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਿਕਾਇਤਾਂ ਆਈਆਂ ਸਨ ਜਿਸ ਕਰਕੇ ਇਹ ਐਕਸ਼ਨ ਲਿਆ ਗਿਆ ਹੈ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.