ਜਾਨਲੇਵਾ ਚਾਈਨਾ ਡੋਰ ਦੀ ਲਪੇਟ ਵਿੱਚ ਆਇਆ ਨੌਜਵਾਨ, ਮੂੰਹ 'ਤੇ ਲੱਗੇ 10 ਟਾਂਕੇ, ਪੱਗ ਕਾਰਣ ਬਚੀ ਜਾਨ - Moga
🎬 Watch Now: Feature Video
Published : Feb 17, 2024, 7:16 AM IST
ਭਾਵੇਂ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਪਤੰਗਾਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਦੁਕਾਨਾਂ 'ਤੇ ਚਾਈਨਾ ਡੋਰ ਭਾਰੀ ਮਾਤਰਾ 'ਚ ਵੇਚੀ ਜਾ ਰਹੀ ਹੈ ਅਤੇ ਇਸ ਕਾਰਨ ਹਾਦਸੇ ਵੀ ਵਾਪਰਦੇ ਹਨ, ਜਿਸ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਮੋਗਾ ਵਿੱਚ ਇੱਕ ਨੌਜਵਾਨ ਆਪਣੇ ਸਕੂਟਰ 'ਤੇ ਘਰੋਂ ਜਾ ਰਿਹਾ ਸੀ ਕਿ ਰਸਤੇ ਵਿੱਚ ਉਹ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ। ਚਾਈਨਾ ਡੋਰ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਅਤੇ ਉਸ ਦੇ ਮੂੰਹ ਸਮੇਤ ਪੱਗ ਨੂੰ ਵੀ ਡੋਰ ਨਾਲ ਕੱਟ ਲੱਗ ਗਿਆ। ਡਾਕਟਰਾਂ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੇ ਮੂੰਹ ਉੱਤੇ 10 ਤੋਂ 12 ਟਾਂਕੇ ਲਗਾਏ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਪੱਗ ਬੱਧੀ ਹੋਣ ਕਰਕੇ ਨੌਜਵਾਨ ਦਾ ਬਚਾਅ ਹੋ ਗਿਆ ਪਰ ਫਿਰ ਵੀ ਨੌਜਵਾਨ ਦੇ ਮੂੰਹ 'ਤੇ ਕਾਫੀ ਕੱਟ ਲੱਗੇ ਹੋਏ ਸਨ।