ਜਨਮਦਿਨ ਵਾਲੇ ਦਿਨ ਟਰੱਕ ਨੇ ਦਰੜਿਆ ਪੰਜ ਸਾਲ ਦਾ ਮਾਸੂਮ, ਮੌਕੇ ਉੱਤੇ ਹੋਈ ਮੌਤ - Faridkot trcuk accident - FARIDKOT TRCUK ACCIDENT
🎬 Watch Now: Feature Video
Published : May 11, 2024, 6:32 AM IST
ਫਰੀਦਕੋਟ ਦੇ ਭੋਲੂਵਾਲਾ ਰੋਡ ਉੱਤੇ ਇੱਕ ਟਰੱਕ ਦੀ ਚਪੇਟ ਵਿੱਚ ਆਉਣ ਨਾਲ ਇੱਕ ਪੰਜ ਸਾਲ ਦੇ ਮਾਸੂਮ ਬੱਚੇ ਦੀ ਦਰਦਨਾਕ ਮੌਤ ਹੋਈ ਹੈ। ਜਾਣਕਾਰੀ ਮੁਤਾਬਿਕ ਭੋਲੂਵਾਲਾ ਰੋਡ ਉੱਤੇ ਪੈਂਦੇ ਰੇਲਵੇ ਟਰੈਕ ਉੱਤੇ ਕਣਕ ਦੀ ਸਪੈਸ਼ਲ ਟਰੇਨ ਵਿੱਚ ਲੋਡਿੰਗ ਦਾ ਕੰਮ ਚੱਲ ਰਿਹਾ ਸੀ। ਇਸ ਜਗ੍ਹਾ ਟਰੱਕਾਂ ਦਾ ਆਣ ਜਾਣ ਲੱਗਾ ਹੋਇਆ ਸੀ। ਇਸੇ ਦੌਰਾਨ ਇੱਕ ਪੰਜ ਸਾਲ ਦਾ ਬੱਚਾ ਆਪਣੀ ਨਾਨੀ ਨਾਲ ਜਾ ਰਿਹਾ ਸੀ ਅਤੇ ਅਚਾਨਕ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਬੱਚੇ ਨੂੰ ਦਰੜ ਦਿੱਤਾ ਜਿਸ ਨਾਲ ਬੱਚੇ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਟਰੱਕ ਚਾਲਕ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਬੱਚੇ ਦੇ ਘਰ ਵਾਲਿਆਂ ਨੇ ਦੱਸਿਆ ਕਿ ਬੱਚੇ ਦਾ ਅੱਜ ਪੰਜਵਾਂ ਜਨਮ ਦਿਨ ਸੀ ਜੋ ਆਪਣੇ ਨਾਨਕੇ ਰਹਿੰਦਾ ਸੀ ਪਰ ਅੱਜ ਜਨਮਦਿਨ ਮਨਾਉਣ ਲਈ ਆਪਣੀ ਨਾਨੀ ਨਾਲ ਆਪਣੇ ਮਾਤਾ ਪਿਤਾ ਘਰ ਆਇਆ ਸੀ ਪਰ ਇਸ ਘਟਨਾ ਦਾ ਸ਼ਿਕਾਰ ਹੋ ਗਿਆ। ਪੁਲਿਸ ਵੱਲੋਂ ਮੌਕੇ ਉੱਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਟੱਰਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।