ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵੁਮੈਨ ਦੇ ਨੇੜੇ ਦੋ ਧਿਰਾਂ ਦੇ ਵਿੱਚ ਹੋਇਆ ਝਗੜਾ, ਨੌਜਵਾਨ ਦੀ ਲੱਥੀ ਪੱਗ - Khalsa College Women of Amritsar - KHALSA COLLEGE WOMEN OF AMRITSAR
🎬 Watch Now: Feature Video
Published : May 29, 2024, 11:41 AM IST
ਅੰਮ੍ਰਿਤਸਰ ਦੇ ਇਲਾਕੇ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਘਰ ਦੇ ਬਾਹਰ ਗਲੀ ਦੇ ਵਿੱਚ ਗੱਡੀ ਖੜੀ ਕੀਤੀ ਗਈ, ਜਦੋਂ ਦੂਸਰੇ ਨੌਜਵਾਨ ਨੇ ਉਸ ਜਗ੍ਹਾ ਤੋਂ ਆਪਣੀ ਗੱਡੀ ਲੰਘਾਉਣੀ ਚਾਹੀ ਤਾਂ ਉਸਨੂੰ ਹਾਰਨ ਦਿੱਤਾ, ਪਰ ਨੌਜਵਾਨ ਗੱਡੀ ਦੇ ਵਿੱਚ ਨਹੀਂ ਸੀ ਪਰ ਉਸ ਨੌਜਵਾਨ ਦੀ ਗੱਡੀ ਦੀਆਂ ਲਾਈਟਾਂ ਜਗਦੀਆਂ ਪਈਆਂ ਸਨ। ਜਿਸ ਤੋਂ ਬਾਅਦ ਦੋਨਾਂ ਧੀਰਾਂ ਦੇ ਵਿੱਚ ਹੱਥੋ ਪਾਈ ਹੋਈ ਅਤੇ ਸੰਨੀ ਨਾਮ ਦੇ ਨੌਜਵਾਨ ਦੀ ਪੱਗ ਲੱਥ ਗਈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਨੌਜਵਾਨ ਦੀ ਮਾਤਾ ਦਾ ਕਹਿਣਾ ਕਿ ਵਿਰੋਧੀ ਨੌਜਵਾਨ ਵੱਲੋਂ ਬਹੁਤ ਹੀ ਗੰਦੀ ਸ਼ਬਦਾਵਲੀ ਵਰਤੀ ਗਈ। ਇਸ ਮੌਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਦੋਸ਼ੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।