ਹੈਦਰਾਬਾਦ: Xiaomi ਆਪਣੇ ਭਾਰਤੀ ਗ੍ਰਾਹਕਾਂ ਲਈ Xiaomi 14 Civi Limited Edition ਸਮਾਰਟਫੋਨ ਨੂੰ Panda ਡਿਜ਼ਾਈਨ ਦੇ ਨਾਲ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਅਧਿਕਾਰਿਤ ਤੌਰ 'ਤੇ ਇਸ ਬਾਰੇ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਇਸ ਫੋਨ ਨੂੰ ਜੁਲਾਈ ਮਹੀਨੇ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਬਾਰੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। Xiaomi 14 Civi Limited Edition 29 ਜੁਲਾਈ ਨੂੰ ਭਾਰਤ 'ਚ ਲਿਆਂਦਾ ਜਾ ਰਿਹਾ ਹੈ।
Get ready to turn heads! 🐼✨
— Xiaomi India (@XiaomiIndia) July 24, 2024
Introducing the Limited Edition #PandaDesign of the #Xiaomi14CIVI – where sleek meets chic.
Dropping on 29th July.
Stay tuned: https://t.co/siorUcZv9H pic.twitter.com/MEWpaaU2HV
Xiaomi 14 Civi Limited Edition ਦੀ ਲਾਂਚ ਡੇਟ: Xiaomi 14 Civi Limited Edition 29 ਜੁਲਾਈ ਨੂੰ ਭਾਰਤ 'ਚ ਲਾਂਚ ਹੋ ਰਿਹਾ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਸਪੈਸ਼ਲ ਐਡਿਸ਼ਨ ਨੂੰ ਨਵੇਂ ਮਿਰਰ ਗਲਾਸ ਅਤੇ ਵੇਗਨ ਲੇਦਰ ਵਰਜ਼ਨ ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਸ ਫੋਨ ਨੂੰ Panda ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਜਾਵੇਗਾ। Xiaomi 14 Civi Limited Edition ਪਿੰਕ, ਮੋਨੋਕ੍ਰੋਮ ਅਤੇ ਬਲੂ ਐਡਿਸ਼ਨ ਦੇ ਨਾਲ ਲਿਆਂਦਾ ਜਾ ਰਿਹਾ ਹੈ।
- iQOO Z9s ਸਮਾਰਟਫੋਨ ਜਲਦ ਹੋ ਸਕਦੈ ਪੇਸ਼, ਕੰਪਨੀ ਦੇ ਸੀਈਓ ਨੇ ਦਿਖਾਈ ਫੋਨ ਦੀ ਪਹਿਲੀ ਝਲਕ - iQOO Z9s Launch Date
- Nothing ਦੇ ਇਸ ਸਮਾਰਟਫੋਨ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਕੰਪਨੀ ਨੇ ਸ਼ੇਅਰ ਕੀਤਾ ਪੋਸਟਰ - Nothing Phone 2a Plus Launch Date
- ਹੁਣ ਹੋਰ ਵੀ ਸੁੰਦਰ ਨਜ਼ਰ ਆਵੇਗਾ ਵਟਸਐਪ ਸਟੇਟਸ, ਯੂਜ਼ਰਸ ਨੂੰ ਮਿਲ ਰਿਹਾ ਗਰੇਡੀਐਂਟ ਫਿਲਟਰ ਫੀਚਰ - Whatsapp Gradient Filters
Xiaomi 14 Civi Limited Edition ਦੇ ਫੀਚਰਸ: ਇਸ ਸਮਾਰਟਫੋਨ ਦੇ ਫੀਚਰਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ 12GB+512GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ 'ਚ 1.5K 6.55 ਇੰਚ ਦੀ AMOLED ਸਕ੍ਰੀਨ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 3,000nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8s ਜੇਨ 3 ਮੋਬਾਈਲ ਪਲੇਟਫਰਾਮ ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ Light Fusion 800 image sensor, 50MP ਟੈਲੀਫੋਟੋ ਕੈਮਰਾ, 12MP ਦਾ Leica ultra-wide ਕੈਮਰਾ ਮਿਲ ਸਕਦਾ ਹੈ ਅਤੇ ਫਰੰਟ 'ਚ 32MP ਦਾ ਸੈਲਫ਼ੀ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 4,700mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 67ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।