ਹੈਦਰਾਬਾਦ: X ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ। ਹੁਣ ਮਸਕ ਆਪਣੇ ਯੂਜ਼ਰਸ ਨੂੰ ਸਪੈਮ ਤੋਂ ਬਚਾਉਣ ਦੀ ਤਿਆਰੀ ਕਰ ਰਹੇ ਹਨ। ਐਲੋਨ ਮਸਕ ਦੀ ਕੰਪਨੀ X ਨੇ ਆਪਣੇ ਯੂਜ਼ਰਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੇ X ਅਕਾਊਂਟ 'ਤੇ ਫਾਲੋਅਰਜ਼ ਦੀ ਗਿਣਤੀ ਘੱਟ ਹੋ ਸਕਦੀ ਹੈ। ਦਰਅਸਲ, ਐਲੋਨ ਮਸਕ ਆਪਣੇ ਪਲੇਟਫਾਰਮ X 'ਚ ਮੌਜ਼ੂਦ ਸਪੈਮ ਅਤੇ ਬਾਟ ਅਕਾਊਂਟ ਨੂੰ ਖਤਮ ਕਰਨਾ ਚਾਹੁੰਦੇ ਹਨ। ਇਸ ਲਈ ਕੰਪਨੀ ਨੇ ਆਪਣੇ ਯੂਜ਼ਰਸ ਨੂੰ ਪਹਿਲਾ ਹੀ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਹੈ ਕਿ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਘੱਟ ਹੋ ਸਕਦੀ ਹੈ।
X ਸਪੈਮ ਨੂੰ ਖਤਮ ਕਰਨ 'ਤੇ ਕਰ ਰਿਹਾ ਕੰਮ: X 'ਤੇ ਬਹੁਤ ਸਾਰੇ ਨਕਲੀ ਅਕਾਊਂਟਸ ਮੌਜ਼ੂਦ ਹੁੰਦੇ ਹਨ ਅਤੇ ਇਸ ਬਾਰੇ ਯੂਜ਼ਰਸ ਨੂੰ ਪਤਾ ਵੀ ਨਹੀਂ ਹੁੰਦਾ। ਅਜਿਹੇ 'ਚ X ਆਪਣੇ ਪਲੇਟਫਾਰਮ ਤੋਂ ਸਾਰੇ ਸਪੈਮ ਅਤੇ ਬਾਟ ਅਕਾਊਂਟ ਨੂੰ ਹਟਾ ਦੇਵੇਗਾ। ਇਸ ਤਰ੍ਹਾਂ ਯੂਜ਼ਰਸ ਦੇ ਫਾਲੋਅਰਜ਼ ਘੱਟ ਹੋ ਜਾਣਗੇ। ਐਲੋਨ ਮਸਕ ਨੇ ਇਸ ਬਾਰੇ ਐਲਾਨ ਆਪਣੇ ਪਲੇਟਫਾਰਮ X ਦੇ ਸੇਫ਼ਟੀ ਅਕਾਊਂਟ ਰਾਹੀ ਕੀਤਾ ਹੈ। ਕੰਪਨੀ ਨੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਰੇ ਅਕਾਊਂਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੇ X ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ।
X ਯੂਜ਼ਰਸ ਦੇ ਫਾਲੋਅਰਜ਼ ਹੋਣਗੇ ਘੱਟ: ਐਲੋਨ ਮਸਕ ਨੇ ਆਪਣੇ ਪਲੇਟਫਾਰਮ X ਦੇ ਸੇਫ਼ਟੀ ਅਕਾਊਂਟ ਰਾਹੀ ਇਸ ਬਾਰੇ ਐਲਾਨ ਕਰਵਾਇਆ ਹੈ। ਕੰਪਨੀ ਨੇ ਉਨ੍ਹਾਂ ਸਾਰੇ ਅਕਾਊਂਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੇ X ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। X ਸੇਫ਼ਟੀ ਅਕਾਊਂਟ ਰਾਹੀ ਸ਼ੇਅਰ ਕੀਤੀ ਗਈ ਇੱਕ ਪੋਸਟ 'ਚ ਲਿਖਿਆ ਗਿਆ ਹੈ ਕਿ," ਅੱਜ ਅਸੀ ਉਨ੍ਹਾਂ ਅਕਾਊਂਟਸ ਨੂੰ ਖਤਮ ਕਰਨ ਲਈ ਇੱਕ ਮਹੱਤਵਪੂਰਨ ਪਹਿਲ ਸ਼ੁਰੂ ਕਰ ਰਹੇ ਹਾਂ, ਜੋ ਪਲੇਟਫਾਰਮ 'ਤੇ ਸਪੈਮ ਦੇ ਖਿਲਾਫ ਸਾਡੇ ਨਿਯਮਾਂ ਦੀ ਉਲੰਘਣਾ ਕਰਦੇ ਹਨ। ਅਸੀ ਇਸ ਗੱਲ ਦਾ ਧਿਆਨ ਰੱਖਾਂਗੇ ਕਿ ਜਿਹੜੇ ਅਕਾਊਂਟਸ ਅਸੀ ਹਟਾ ਰਹੇ ਹਾਂ, ਉਹ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੀ ਹਨ। ਇਸ ਲਈ ਅਸੀ ਇੱਕ ਪਲੈਨ ਬਣਾਇਆ ਹੈ, ਤਾਂਕਿ X ਸੁਰੱਖਿਅਤ ਰਹਿ ਸਕੇ। ਇਸ ਨਾਲ ਫਾਲੋਅਰਜ਼ ਦੀ ਗਿਣਤੀ ਘੱਟ ਹੋ ਸਕਦੀ ਹੈ।"
ਫਾਲੋਅਰਜ਼ ਘੱਟਣ ਦੇ ਪਿੱਛੇ ਦੀ ਵਜ੍ਹਾਂ: X ਤੋਂ ਸਾਰੇ ਨਕਲੀ ਅਕਾਊਂਟਸ ਨੂੰ ਡਿਲੀਟ ਕਰਨ ਦਾ ਫੈਸਲਾ ਉਸ ਸਮੇਂ ਲਿਆ ਗਿਆ, ਜਦੋ ਐਲੋਨ ਮਸਕ ਨੇ ਫ੍ਰੀ 'ਚ ਪੇਡ ਸਬਸਕ੍ਰਿਪਸ਼ਨ ਦੇਣ ਦਾ ਐਲਾਨ ਕੀਤਾ ਸੀ। ਦਰਅਸਲ, ਐਲੋਨ ਮਸਕ ਨੇ ਕੁਝ ਦਿਨ ਪਹਿਲਾ ਆਪਣੇ ਪਲੇਟਫਾਰਮ X ਦੀ ਪੇਡ ਸਬਸਕ੍ਰਿਪਸ਼ਨ ਨੂੰ ਫ੍ਰੀ ਦੇਣ ਦਾ ਐਲਾਨ ਕੀਤਾ ਸੀ, ਜਿਸ ਲਈ ਉਨ੍ਹਾਂ ਨੇ ਇੱਕ ਸ਼ਰਤ ਰੱਖੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਿਹੜੇ ਯੂਜ਼ਰਸ ਦੇ ਅਕਾਊਂਟ 'ਚ 2500 ਤੋਂ ਜ਼ਿਆਦਾ ਫਾਲੋਅਰਜ਼ ਹੋਣਗੇ, ਉਨ੍ਹਾਂ ਨੂੰ X ਦੀ ਪ੍ਰੀਮੀਅਮ ਸੁਵਿਧਾ ਫ੍ਰੀ 'ਚ ਮਿਲੇਗੀ ਅਤੇ ਅਕਾਊਂਟ 'ਤੇ ਬਲੂ ਟਿੱਕ ਵੀ ਲੱਗ ਜਾਵੇਗੀ। ਦੂਜੇ ਪਾਸੇ, ਜਿਹੜੇ ਯੂਜ਼ਰਸ ਦੇ ਫਾਲੋਅਰਜ਼ ਦੀ ਗਿਣਤੀ 5000 ਜਾਂ ਇਸ ਤੋਂ ਵੱਧ ਹੋਵੇਗੀ, ਉਨ੍ਹਾਂ ਨੂੰ X ਦੀ ਪ੍ਰੀਮਿਅਮ ਪਲੱਸ ਸੁਵਿਧਾ ਫ੍ਰੀ ਮਿਲੇਗੀ।
X ਦੀ ਪ੍ਰੀਮੀਅਮ ਸੁਵਿਧਾ ਦਾ ਇਸਤੇਮਾਲ ਕਰਨ ਲਈ ਭੁਗਤਾਨ: ਦੱਸ ਦਈਏ ਕਿ X ਦੀ ਪ੍ਰੀਮੀਅਮ ਸੁਵਿਧਾ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ 244 ਰੁਪਏ ਪ੍ਰਤੀ ਮਹੀਨਾ ਜਾਂ 2590 ਪ੍ਰਤੀ ਸਾਲ ਦੇਣਾ ਪੈਂਦਾ ਹੈ, ਜਦਕਿ X ਦੀ ਪ੍ਰੀਮੀਅਮ ਪਲੱਸ ਸੁਵਿਧਾ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ 1300 ਰੁਪਏ ਪ੍ਰਤੀ ਮਹੀਨਾ ਜਾਂ 13,600 ਰੁਪਏ ਪ੍ਰਤੀ ਸਾਲ ਖਰਚਾ ਕਰਨਾ ਪੈਂਦਾ ਹੈ।