ਨਵੀਂ ਦਿੱਲੀ: ਭਾਰਤੀ ਰੇਲਵੇ ਦੁਨੀਆ ਦੇ ਸਭ ਤੋਂ ਵੱਡੇ ਰੁਜ਼ਗਾਰਦਾਤਾਵਾਂ ਵਿੱਚੋਂ ਇੱਕ ਹੈ। ਭਾਰਤੀ ਰੇਲਵੇ ਵਿੱਚ 1.4 ਮਿਲੀਅਨ ਤੋਂ ਵੱਧ ਲੋਕ ਕੰਮ ਕਰਦੇ ਹਨ। ਭਾਰਤ ਕੋਲ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲਵੇ ਨੈੱਟਵਰਕ ਹੈ। ਭਾਰਤੀ ਰੇਲਵੇ ਹਰ ਰੋਜ਼ ਲਗਭਗ 2.5 ਕਰੋੜ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਪਹੁੰਚਾਉਂਦਾ ਹੈ।
ਇਹ ਸੰਭਵ ਹੈ ਕਿ ਤੁਸੀਂ ਵੀ ਕਿਸੇ ਸਮੇਂ ਭਾਰਤੀ ਰੇਲਵੇ ਵਿੱਚ ਸਫ਼ਰ ਕੀਤਾ ਹੋਵੇਗਾ। ਇਸ ਦੌਰਾਨ ਤੁਸੀਂ ਰੇਲਵੇ ਪਟੜੀਆਂ ਦੇ ਵਿਚਕਾਰ ਛੋਟੇ-ਛੋਟੇ ਪੱਥਰ ਪਏ ਦੇਖੇ ਹੋਣਗੇ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਪੱਥਰ ਰੇਲਵੇ ਪਟੜੀਆਂ ਦੇ ਵਿਚਕਾਰ ਕਿਉਂ ਰੱਖੇ ਜਾਂਦੇ ਹਨ?
ਦਰਅਸਲ, ਪਟੜੀਆਂ ਦੇ ਵਿਚਕਾਰ ਛੋਟੇ-ਛੋਟੇ ਪੱਥਰ ਰੱਖਣ ਪਿੱਛੇ ਇੱਕ ਵਿਗਿਆਨਕ ਕਾਰਨ ਹੈ। ਸ਼ੁਰੂਆਤੀ ਪੜਾਅ 'ਚ ਸਟੀਲ ਅਤੇ ਲੱਕੜ ਦੇ ਤਖਤਿਆਂ ਦੀ ਮਦਦ ਨਾਲ ਰੇਲਵੇ ਟਰੈਕ ਬਣਾਏ ਗਏ ਸਨ, ਜਦਕਿ ਮੌਜੂਦਾ ਸਮੇਂ 'ਚ ਲੱਕੜ ਦੇ ਤਖਤਿਆਂ ਦੀ ਬਜਾਏ ਆਇਤਾਕਾਰ ਸੀਮਿੰਟ ਦੇ ਬਲਾਕ ਵਰਤੇ ਜਾਂਦੇ ਹਨ।
ਪਟੜੀਆਂ ਦੀ ਥਰਥਰਾਹਟ ਨੂੰ ਘਟਾਉਂਦੇ ਹਨ ਪੱਥਰ: ਇਹ ਪੱਥਰ ਪਟੜੀਆਂ ਦੇ ਵਿਚਕਾਰ ਇਸ ਲਈ ਵਿਛਾਏ ਜਾਂਦੇ ਹਨ ਤਾਂ ਜੋ ਇਹ ਲੱਕੜ ਦੇ ਫੱਟਿਆਂ ਜਾਂ ਸੀਮਿੰਟ ਦੇ ਬਲਾਕਾਂ ਨੂੰ ਮਜ਼ਬੂਤੀ ਨਾਲ ਰੱਖ ਸਕਣ ਅਤੇ ਰੇਲਵੇ ਟਰੈਕ ਨੂੰ ਮਜ਼ਬੂਤੀ ਨਾਲ ਫੜੀ ਰੱਖਣ। ਤੁਹਾਨੂੰ ਦੱਸ ਦੇਈਏ ਕਿ ਜਦੋਂ ਕੋਈ ਟਰੇਨ ਚੱਲਦੀ ਹੈ ਤਾਂ ਇਹ ਜ਼ਮੀਨ ਅਤੇ ਪਟੜੀ ਵਿੱਚ ਵਾਈਬ੍ਰੇਸ਼ਨ ਪੈਦਾ ਕਰਦੀ ਹੈ।
- ਪੁਰਾਣਾ ਕੂਲਰ ਵੀ ਦੇਵੇਗਾ AC ਵਰਗੀ ਠੰਡੀ-ਠੰਡੀ ਹਵਾ, ਬੱਸ ਫਿੱਟ ਕਰੋ ਇਹ ਛੋਟੀ ਜਿਹੀ ਮਸ਼ੀਨ - Old Cooler Repairing
- ਮੀਂਹ ਅਤੇ ਬਿਜਲੀ ਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ ਹੈ ਇੰਨਾ ਖਤਰਨਾਕ, ਭੁੱਲ ਕੇ ਵੀ ਨਾ ਕਰੋ ਇਹ ਗਲਤੀ - Mobile Phone During Thunderstorm
- ਭਾਰਤੀ ਗ੍ਰਾਹਕਾਂ ਦਾ ਇੰਤਜ਼ਾਰ ਜਲਦ ਹੋਵੇਗਾ ਖਤਮ! Realme GT 6T ਸਮਾਰਟਫੋਨ ਲਾਂਚ ਹੋਣ 'ਚ ਸਿਰਫ਼ 4 ਦਿਨ ਬਾਕੀ - Realme GT 6T Launch Date
ਇਸ ਤੋਂ ਇਲਾਵਾ ਤੇਜ਼ ਧੁੱਪ ਕਾਰਨ ਟ੍ਰੈਕ ਫੈਲ ਜਾਂਦੇ ਹਨ ਅਤੇ ਸਰਦੀਆਂ ਵਿੱਚ ਸੁੰਗੜ ਜਾਂਦੇ ਹਨ। ਇਸ ਕਾਰਨ ਰੇਲਗੱਡੀ ਦਾ ਸਾਰਾ ਭਾਰ ਲੱਕੜੀ ਜਾਂ ਸੀਮਿੰਟ ਦੇ ਬਲਾਕਾਂ ’ਤੇ ਪੈਂਦਾ ਹੈ ਪਰ ਪਟੜੀ ਦੇ ਵਿਚਕਾਰ ਲੱਗੇ ਪੱਥਰਾਂ ਕਾਰਨ ਸਾਰਾ ਭਾਰ ਇਨ੍ਹਾਂ ਪੱਥਰਾਂ ’ਤੇ ਹੀ ਚਲਾ ਜਾਂਦਾ ਹੈ। ਇਸ ਕਾਰਨ ਰੇਲਗੱਡੀ ਦੇ ਆਉਣ 'ਤੇ ਪੈਦਾ ਹੋਣ ਵਾਲੀ ਵਾਈਬ੍ਰੇਸ਼ਨ ਖਤਮ ਹੋ ਜਾਂਦੀ ਹੈ ਅਤੇ ਪਟੜੀਆਂ 'ਤੇ ਭਾਰ ਵੀ ਸੰਤੁਲਿਤ ਹੋ ਜਾਂਦਾ ਹੈ।
ਜ਼ਮੀਨ ਨੂੰ ਨੁਕਸਾਨ ਤੋਂ ਬਚਾਉਂਦੇ ਹਨ ਪੱਥਰ: ਰੇਲਵੇ ਪਟੜੀਆਂ ਦੇ ਵਿਚਕਾਰ ਪੱਥਰ ਰੱਖਣ ਦਾ ਇੱਕ ਕਾਰਨ ਇਹ ਹੈ ਕਿ ਜਦੋਂ ਕੋਈ ਭਾਰੀ ਰੇਲ ਗੱਡੀ ਪਟੜੀ ਤੋਂ ਲੰਘਦੀ ਹੈ, ਤਾਂ ਉਸ ਦਾ ਭਾਰ ਸੰਤੁਲਿਤ ਰਹਿੰਦਾ ਹੈ ਅਤੇ ਜ਼ਮੀਨ ਨੂੰ ਨੁਕਸਾਨ ਨਹੀਂ ਪਹੁੰਚਦਾ। ਇੰਨਾ ਹੀ ਨਹੀਂ ਇਨ੍ਹਾਂ ਪੱਥਰਾਂ ਨੂੰ ਵਿਛਾਉਣ ਨਾਲ ਬਰਸਾਤ ਦਾ ਪਾਣੀ ਪਟੜੀਆਂ ਦੇ ਵਿਚਕਾਰ ਆਸਾਨੀ ਨਾਲ ਵਹਿ ਜਾਂਦਾ ਹੈ ਅਤੇ ਪਟੜੀਆਂ ਵਿਚਕਾਰ ਚਿੱਕੜ ਨਹੀਂ ਬਣਦਾ। ਇਸ ਤੋਂ ਇਲਾਵਾ ਰੇਲਵੇ ਪਟੜੀਆਂ ਦੇ ਵਿਚਕਾਰ ਰੱਖੇ ਪੱਥਰ ਵੀ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਦਾ ਕੰਮ ਕਰਦੇ ਹਨ।