ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਲਈ AR ਫੀਚਰ ਨੂੰ ਪੇਸ਼ ਕਰਨ ਜਾ ਰਿਹਾ ਹੈ। ਇਹ ਫੀਚਰ ਯੂਜ਼ਰਸ ਨੂੰ ਵੀਡੀਓ ਕਾਲ 'ਚ ਇਫੈਕਟਸ ਅਤੇ ਫਿਲਟਰਸ ਨੂੰ ਸੈੱਟ ਕਰਨ ਦਾ ਆਪਸ਼ਨ ਦਿੰਦਾ ਹੈ। ਇਸ ਫੀਚਰ ਦੀ ਜਾਣਕਾਰੀ WabetaInfo ਨੇ ਦਿੱਤੀ ਹੈ ਅਤੇ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ।
📝 WhatsApp beta for Android 2.24.16.7: what's new?
— WABetaInfo (@WABetaInfo) July 26, 2024
WhatsApp is rolling out an AR feature for call effects and filters, and it's available to some beta testers!
Some users might experiment with the same feature by installing the previous update.https://t.co/xT8l4MmXlr pic.twitter.com/oXQkSQdj67
ਵਟਸਐਪ ਦੇ AR ਫੀਚਰ ਦੀ ਮਦਦ ਨਾਲ ਕਾਲਿੰਗ ਅਨੁਭਵ ਬਿਹਤਰ: ਸ਼ੇਅਰ ਕੀਤੇ ਸਕ੍ਰੀਨਸ਼ਾਰਟ 'ਚ ਤੁਸੀਂ ਇਸ ਫੀਚਰ ਨੂੰ ਦੇਖ ਸਕਦੇ ਹੋ। ਕੰਪਨੀ ਵੀਡੀਓ ਕਾਲਿੰਗ ਦੇ ਸ਼ਾਨਦਾਰ ਅਨੁਭਵ ਲਈ AR ਫੀਚਰ ਆਫ਼ਰ ਕਰ ਰਹੀ ਹੈ। ਇਸ 'ਚ ਆਫ਼ਰ ਕੀਤੇ ਜਾ ਰਹੇ ਐਲੀਮੈਂਟ ਤੋਂ ਕਾਲਿੰਗ ਕਾਫ਼ੀ ਮਜ਼ੇਦਾਰ ਹੋ ਜਾਵੇਗੀ। ਰਿਪੋਰਟ ਅਨੁਸਾਰ, AR ਫੀਚਰ ਦੀ ਮਦਦ ਨਾਲ ਯੂਜ਼ਰਸ ਡਾਇਨਾਮਿਕ ਫੇਸ਼ੀਅਲ ਟੂਲਸ ਜਿਵੇਂ ਕਿ ਚਮੜੀ ਦੀ ਦਿੱਖ ਨੂੰ ਮੁਲਾਇਮ ਬਣਾਉਣ ਲਈ ਟੱਚ-ਅੱਪ ਟੂਲ ਅਤੇ ਘੱਟ ਰੋਸ਼ਨੀ ਵਿੱਚ ਬਿਹਤਰ ਦਿੱਖ ਲਈ ਘੱਟ ਰੋਸ਼ਨੀ ਮੋਡ ਨਾਲ ਕਾਲਿੰਗ ਅਨੁਭਵ ਨੂੰ ਬਿਹਤਰ ਬਣਾ ਸਕਦੇ ਹੋ।
- ਵਟਸਐਪ ਯੂਜ਼ਰਸ ਲਈ ਆ ਰਿਹੈ ਸ਼ਾਨਦਾਰ ਫੀਚਰ, ਫੋਟੋ-ਵੀਡੀਓ ਸ਼ੇਅਰ ਕਰਨਾ ਹੋਵੇਗਾ ਆਸਾਨ, ਜਾਣੋ ਕਿਵੇਂ ਕਰੇਗਾ ਕੰਮ - WhatsApp Album Picker Feature
- ਵਟਸਐਪ ਯੂਜ਼ਰਸ ਨੂੰ ਮਿਲ ਰਿਹਾ ਇੰਸਟਾਗ੍ਰਾਮ ਵਰਗਾ ਇਹ ਫੀਚਰ, ਹੁਣ ਇੱਕ-ਦੂਜੇ ਨੂੰ ਸਟੇਟਸ 'ਚ ਟੈਗ ਕਰ ਸਕਣਗੇ ਯੂਜ਼ਰਸ - WhatsApp Reshare Status Update
- Meta AI ਤੋਂ ਹੁਣ ਅੰਗ੍ਰੇਜ਼ੀ ਹੀ ਨਹੀਂ ਸਗੋਂ ਹਿੰਦੀ 'ਚ ਵੀ ਪੁੱਛ ਸਕੋਗੇ ਸਵਾਲ, ਇਨ੍ਹਾਂ ਪਲੇਟਫਾਰਮਾਂ ਨੂੰ ਮਿਲਿਆ 7 ਭਾਸ਼ਾਵਾਂ ਦਾ ਸਪੋਰਟ - Meta AI
ਵਟਸਐਪ ਦਾ ਬੈਕਗਰਾਊਂਡ ਐਡੀਟਿੰਗ ਟੂਲ: ਇਸ ਤੋਂ ਇਲਾਵਾ, ਵਟਸਐਪ ਨੇ ਇੱਕ ਨਵਾਂ ਬੈਕਗਰਾਊਂਡ ਐਡੀਟਿੰਗ ਟੂਲ ਵੀ ਲਾਂਚ ਕੀਤਾ ਹੈ। ਇਹ ਗਰੁੱਪ ਕਾਲ ਦੌਰਾਨ ਕਾਫ਼ੀ ਕੰਮ ਆਉਣ ਵਾਲਾ ਫੀਚਰ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਆਲੇ-ਦੁਆਲੇ ਦੇ ਵਿਜ਼ੂਅਲ ਨੂੰ ਬਲੱਰ ਜਾਂ ਕਸਟਮਾਈਜ਼ ਕਰ ਸਕਦੇ ਹਨ। ਕੰਪਨੀ ਨੇ ਇਸ ਫੀਚਰ ਨੂੰ ਬੀਟਾ ਵਰਜ਼ਨ 'ਚ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।