ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਚੈਟ ਫਿਲਟਰਿੰਗ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਬਾਰੇ Webetainfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਦੀ ਸਟੋਰੇਜ ਨੂੰ ਲੈ ਕੇ ਸਮੱਸਿਆ ਕਾਫ਼ੀ ਹੱਦ ਤੱਕ ਦੂਰ ਹੋ ਜਾਵੇਗੀ।
ਚੈਟ ਫਿਲਟਰਿੰਗ ਫੀਚਰ: ਵਟਸਐਪ ਯੂਜ਼ਰਸ ਨੂੰ ਜਲਦ ਹੀ ਚੈਟ ਫਿਲਟਰਿੰਗ ਫੀਚਰ ਮਿਲੇਗਾ। ਇਹ ਫੀਚਰ ਐਂਡਰਾਈਡ 2.24.6.16 ਵਰਜ਼ਨ ਦੇ ਨਾਲ ਬੀਟਾ ਟੈਸਟਰਾਂ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਆਪਣੀ ਚੈਟ ਲੋਕੇਟ ਕਰਨ 'ਚ ਆਸਾਨੀ ਹੋਵੇਗੀ। ਇਸ ਫੀਚਰ ਨਾਲ ਯੂਜ਼ਰਸ ਚੈਟ ਫਿਲਟਰ ਲਗਾ ਕੇ ਚੈਟਾਂ ਨੂੰ ਸਰਚ ਕਰ ਸਕਣਗੇ ਅਤੇ ਸਟੋਰੇਜ ਮੈਨੇਜ ਕਰ ਸਕਣਗੇ।
- ਵਟਸਐਪ ਯੂਜ਼ਰਸ ਲਈ ਰੋਲਆਊਟ ਹੋਇਆ ਇਵੈਂਟ ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Event Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Favourites-chats Tab' ਫੀਚਰ, ਪਸੰਦੀਦਾ ਕੰਟੈਕਟਸ ਅਤੇ ਗਰੁੱਪ ਸਰਚ ਕਰਨਾ ਹੋਵੇਗਾ ਆਸਾਨ - WhatsApp Favourites chats Tab
- ਵਟਸਐਪ ਯੂਜ਼ਰਸ ਨੂੰ ਮਿਲਣ ਲੱਗਾ 'Recently Online' ਫੀਚਰ, ਹੁਣ ਔਨਲਾਈਨ ਆਏ ਲੋਕਾਂ ਦਾ ਤਰੁੰਤ ਲੱਗੇਗਾ ਪਤਾ - WhatsApp Recently Online Feature
ਇਨ੍ਹਾਂ ਯੂਜ਼ਰਸ ਨੂੰ ਮਿਲਿਆ ਚੈਟ ਫਿਲਟਰਿੰਗ ਫੀਚਰ: ਇਸ ਫੀਚਰ 'ਚ ਤਿੰਨ ਚੈਟ ਫਿਲਟਰ ਮਿਲਣਗੇ, ਜਿਸ 'ਚ All, Unread ਅਤੇ Group ਸ਼ਾਮਲ ਹੋਵੇਗਾ। ਇਨ੍ਹਾਂ ਦੇ ਰਾਹੀ ਤੁਸੀਂ ਚੈਟਾਂ ਨੂੰ ਸ਼ਾਰਟ ਕਰ ਸਕੋਗੇ। ਚੈਟ ਫਿਲਟਰਿੰਗ ਫੀਚਰ ਐਂਡਰਾਈਡ 2.24.10.8 ਅਪਡੇਟ ਦੇ ਨਾਲ ਉਪਲਬਧ ਹੈ। ਸਟੋਰੇਜ ਮੈਨੇਜ ਕਰਨ ਲਈ ਚੈਟ ਫਿਲਟਰਿੰਗ ਫੀਚਰ ਬੀਟਾ ਯੂਜ਼ਰਸ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ। ਇਸ ਫੀਚਰ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਆਉਣ ਵਾਲੇ ਦਿਨਾਂ 'ਚ ਇਹ ਫੀਚਰ ਸਾਰੇ ਯੂਜ਼ਰਸ ਲਈ ਪੇਸ਼ ਕੀਤਾ ਜਾ ਸਕਦਾ ਹੈ।