ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ iOS ਯੂਜ਼ਰਸ ਲਈ ਵਟਸਐਪ ਦਾ ਰੰਗ ਬਦਲ ਦਿੱਤਾ ਹੈ। ਇਹ ਰੰਗ ਬਲੂ ਤੋਂ ਗ੍ਰੀਨ ਹੋ ਗਿਆ ਹੈ, ਜਿਸ ਤੋਂ ਬਾਅਦ ਹਰ ਕੋਈ X 'ਤੇ ਵਟਸਐਪ ਦੇ ਇਸ ਅਪਡੇਟ ਨੂੰ ਲੈ ਕੇ ਗੱਲ ਕਰ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਯੂਜ਼ਰਸ ਲਈ ਇਹ ਬਦਲਾਅ ਇਸ ਸਾਲ ਫਰਵਰੀ ਮਹੀਨੇ ਹੀ ਰੋਲਆਊਟ ਹੋਇਆ ਸੀ। ਹਾਲਾਂਕਿ, ਭਾਰਤ 'ਚ ਰਹਿਣ ਵਾਲੇ ਯੂਜ਼ਰਸ ਨੂੰ ਇਹ ਅਪਡੇਟ ਹੁਣ ਦੇਖਣ ਨੂੰ ਮਿਲ ਰਿਹਾ ਹੈ।
ਯੂਜ਼ਰਸ ਦੇ ਰਹੇ ਪ੍ਰਤੀਕਿਰੀਆਂ: ਵਟਸਐਪ ਦੇ ਨਵੇਂ ਲੁੱਕ ਨੂੰ ਲੈ ਕੇ ਲੋਕ ਆਪਣੀ ਅਲੱਗ-ਅਲੱਗ ਪ੍ਰਤੀਕਿਰੀਆ ਦੇ ਰਹੇ ਹਨ। ਵਟਸਐਪ 'ਚ ਹੋਏ ਇਸ ਬਦਲਾਅ ਨੂੰ ਲੋਕ ਬਿਲਕੁਲ ਵੀ ਪਸੰਦ ਨਹੀਂ ਕਰ ਰਹੇ। ਦੱਸ ਦਈਏ ਕਿ ਐਂਡਰਾਈਡ ਯੂਜ਼ਰਸ ਨੂੰ ਪਹਿਲਾ ਤੋਂ ਹੀ ਵਟਸਐਪ ਗ੍ਰੀਨ ਕਲਰ 'ਚ ਮਿਲਦਾ ਹੈ ਅਤੇ ਆਈਫੋਨ ਯੂਜ਼ਰਸ ਦਾ ਵਟਸਐਪ ਬਲੂ ਕਲਰ 'ਚ ਹੁੰਦਾ ਸੀ, ਜੋ ਕਿ ਹੁਣ ਗ੍ਰੀਨ 'ਚ ਕਰ ਦਿੱਤਾ ਗਿਆ ਹੈ।
ਵਟਸਐਪ ਨੂੰ ਗ੍ਰੀਨ ਕਲਰ 'ਚ ਲਿਆਉਣ ਪਿੱਛੇ ਮਕਸਦ: ਕੰਪਨੀ ਦਾ ਦਾਅਵਾ ਹੈ ਕਿ ਇਸ ਨਵੇਂ ਬਦਲਾਅ ਨੂੰ ਯੂਜ਼ਰਸ ਦੀਆਂ ਅੱਖਾਂ ਦਾ ਧਿਆਨ ਰੱਖਦੇ ਹੋਏ ਲਿਆਂਦਾ ਗਿਆ ਹੈ। ਹਾਲਾਂਕਿ, ਯੂਜ਼ਰਸ ਦਾ ਕਹਿਣਾ ਹੈ ਕਿ ਵਟਸਐਪ ਦਾ ਗ੍ਰੀਨ ਕਲਰ ਜ਼ਿਆਦਾ ਪਰੇਸ਼ਾਨੀ ਦੇ ਰਿਹਾ ਹੈ।
ਵਟਸਐਪ ਕਰ ਰਿਹਾ ਮੁਸ਼ਕਿਲਾਂ ਦਾ ਸਾਹਮਣਾ: ਇਸ ਤੋਂ ਇਲਾਵਾ, ਵਟਸਐਪ ਨੂੰ ਆਪਣੇ ਇੱਕ ਫੀਚਰ ਦੇ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਫੀਚਰ ਦਾ ਨਾਮ ਐਂਡ ਟੂ ਐਂਡ ਇਨਕ੍ਰਿਪਸ਼ਨ ਹੈ। ਇਸ ਫੀਚਰ ਕਰਕੇ ਵਟਸਐਪ ਦਿੱਲੀ ਹਾਈਕੋਰਟ ਦੇ ਕਟਹਿਰੇ ਵਿੱਚ ਆ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੀਚਰ ਨੂੰ ਬੰਦ ਕਰਨ ਲਈ ਕੰਪਨੀ ਨੂੰ ਕਿਹਾ ਜਾ ਰਿਹਾ ਹੈ, ਜਿਸ ਤੋਂ ਬਾਅਦ ਕੰਪਨੀ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ ਜੇਕਰ ਉਨ੍ਹਾਂ ਨੂੰ ਇਹ ਫੀਚਰ ਬੰਦ ਕਰਨ ਲਈ ਮਜ਼ਬੂਰ ਕੀਤਾ ਗਿਆ, ਤਾਂ ਮੈਸੇਜਿੰਗ ਪਲੇਟਫਾਰਮ ਭਾਰਤ 'ਚ ਬੰਦ ਹੋ ਜਾਵੇਗਾ।