ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਸਟਿੱਕਰਸ ਲਈ ਨਵਾਂ ਫੀਚਰ ਲੈ ਕੇ ਆਈ ਹੈ। ਕੰਪਨੀ ਨੇ ਸਟਿੱਕਰ ਮੈਸੇਜਿੰਗ ਅਨੁਭਵ ਨੂੰ ਮਜ਼ੇਦਾਰ ਬਣਾਉਣ ਲਈ 'Lottie' ਸਪੋਰਟ ਰੋਲਆਊਟ ਕੀਤਾ ਹੈ। ਇਹ ਐਨੀਮੇਸ਼ਨ ਰਾਹੀ ਸਟਿੱਕਰਸ ਨੂੰ ਕਾਫ਼ੀ ਮਜ਼ੇਦਾਰ ਬਣਾ ਦਿੰਦਾ ਹੈ। ਇਸ ਫੀਚਰ ਬਾਰੇ WABetaInfo ਨੇ ਜਾਣਕਾਰੀ ਦਿੱਤੀ ਹੈ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਆਪਣੀ ਰਿਪੋਰਟ 'ਚ WABetaInfo ਨੇ ਦੱਸਿਆ ਹੈ ਕਿ 'Lottie' ਸਪੋਰਟ ਸਟਿੱਕਰਸ 'ਚ ਫਲੂਇਡ ਮੂਵਮੈਂਟ, ਟਰਾਂਜਿਸ਼ਨ ਅਤੇ ਹੋਰ ਇਫੈਕਟਸ ਦਿੱਤੇ ਗਏ ਹਨ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ 'Lottie' ਫੀਚਰ: ਕੰਪਨੀ ਨੇ ਇਸ ਫੀਚਰ ਨੂੰ iOS ਦੇ ਨਾਲ ਐਂਡਰਾਈਡ ਯੂਜ਼ਰਸ ਲਈ ਵੀ ਰੋਲਆਊਟ ਕੀਤਾ ਹੈ। ਇਸ ਫੀਚਰ ਨੂੰ ਯੂਜ਼ਰਸ ਵਟਸਐਪ ਦੇ ਨਵੇਂ ਅਪਡੇਟ 'ਚ ਚੈੱਕ ਕਰ ਸਕਦੇ ਹਨ। 'Lottie' ਸਪੋਰਟ ਨੂੰ ਕੰਪਨੀ ਅਧਿਕਾਰਿਤ ਸਟਿੱਕਰ ਸਟੋਰ 'ਚ ਨਵੇਂ ਸਟਿੱਕਰ ਪੈਕ 'ਚ ਆਫ਼ਰ ਕਰ ਰਹੀ ਹੈ। 'Lottie' ਫ੍ਰੇਮਵਰਕ 'ਤੇ ਬਣਾਏ ਗਏ ਪਹਿਲੇ ਸਟਿੱਕਰ ਪੈਕ ਦਾ ਨਾਮ 'I'm Just a Girl' ਹੈ, ਜਿਸਨੂੰ BUCK ਨੇ ਡਿਜ਼ਾਈਨ ਕੀਤਾ ਹੈ। ਯੂਜ਼ਰਸ 'Lottie' ਸਟਿੱਕਰਸ ਨੂੰ ਨਵਾਂ ਸਟਿੱਕਰ ਪੈਕ ਡਾਊਨਲੋਡ ਕਰਕੇ ਇਸਤੇਮਾਲ ਕਰ ਸਕਦੇ ਹਨ।
- ਵਟਸਐਪ ਯੂਜ਼ਰਸ ਲਈ ਆ ਰਿਹੈ ਨਵਾਂ ਫੀਚਰ, ਹੁਣ ਗਰੁੱਪ ਚੈਟਾਂ ਨੂੰ ਕੀਤਾ ਜਾ ਸਕੇਗਾ ਹਾਈਡ - WhatsApp New Feature
- ਵਟਸਐਪ 'ਚ ਜਲਦ ਮਿਲੇਗਾ 'In App Dialer' ਫੀਚਰ, ਐਪ ਰਾਹੀ ਨੰਬਰ ਡਾਇਲ ਕਰ ਸਕਣਗੇ ਯੂਜ਼ਰਸ - WhatsApp In App Dialer Feature
- ਵਟਸਐਪ 'ਤੇ ਵੀਡੀਓ ਕਾਲਿੰਗ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ, ਆ ਰਿਹਾ ਨਵਾਂ ਫੀਚਰ - AR Call Effects And Filters
ਮਿਲੀ ਜਾਣਕਾਰੀ ਅਨੁਸਾਰ, ਇਹ ਫੀਚਰ ਨਵੇਂ ਸਟਿੱਕਰ ਪੈਕ 'ਚ ਮਿਲੇਗਾ, ਕਿਉਕਿ ਵਟਸਐਪ ਦੇ ਪਿਛਲੇ ਸਟਿੱਕਰ ਪੈਕ Webp ਫਾਰਮੈਂਟ 'ਚ ਸੀ। ਚੈਟਿੰਗ ਦੌਰਾਨ ਸਟਿੱਕਰ ਸ਼ੇਅਰ ਕਰਨ 'ਚ ਯੂਜ਼ਰਸ ਨੂੰ Lottie ਅਤੇ Webp ਸਟਿੱਕਰਸ ਦੇ ਵਿਚਕਾਰ ਦਾ ਅੰਤਰ ਸਾਫ਼ ਨਜ਼ਰ ਆ ਜਾਵੇਗਾ। ਦੱਸ ਦਈਏ ਕਿ 'Lottie' ਸਟਿੱਕਰਸ ਬਹੁਤ ਸਮੂਦ ਅਤੇ ਵਾਈਬ੍ਰੇਟ ਕਲਰ ਆਫ਼ਰ ਕਰਦੇ ਹਨ, ਜਦਕਿ 'Webp' ਸਟਿੱਕਰਸ ਦੀ ਹਾਈ-ਕੁਆਲਿਟੀ ਤਾਂ ਹੁੰਦੀ ਹੈ, ਪਰ ਇਨ੍ਹਾਂ 'ਚ ਤੁਹਾਨੂੰ ਸਥਿਰ ਐਨੀਮੇਸ਼ਨ ਦੇਖਣ ਨੂੰ ਮਿਲੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਅਜੇ 'Lottie' ਸਪੋਰਟ ਵਾਲੇ ਸਟਿੱਕਰਸ ਲਈ ਥਰਡ ਪਾਰਟੀ ਐਪ ਸਪੋਰਟ ਨੂੰ ਸ਼ੁਰੂ ਨਹੀਂ ਕੀਤਾ ਹੈ। ਅਜਿਹੇ 'ਚ ਸਟਿੱਕਰ ਕ੍ਰਿਏਟ ਕਰਨ ਲਈ ਯੂਜ਼ਰਸ ਨੂੰ ਇੰਤਜ਼ਾਰ ਕਰਨਾ ਹੋਵੇਗਾ। ਕੰਪਨੀ ਆਉਣ ਵਾਲੇ ਦਿਨਾਂ 'ਚ ਇਸ ਫੀਚਰ ਦੀ ਸ਼ੁਰੂਆਤ ਕਰ ਸਕਦੀ ਹੈ।