ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਯੂਜ਼ਰਸ ਲਈ ਪਸੰਦੀਦਾ ਕੰਟੈਕਟਸ ਅਤੇ ਗਰੁੱਪ ਚੈਟਾਂ ਨੂੰ ਮਾਰਕ ਕਰਨ ਵਾਲਾ ਫੀਚਰ ਰੋਲਆਊਟ ਕੀਤਾ ਹੈ। ਇਹ ਫੀਚਰ ਵਟਸਐਪ ਫਾਰ IOS 24.11.85 'ਚ ਆਫ਼ਰ ਕੀਤਾ ਜਾ ਰਿਹਾ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਪਸੰਦੀਦਾ ਕੰਟੈਕਟਸ ਅਤੇ ਗਰੁੱਪ ਚੈਟ ਲਿਸਟ ਨੂੰ ਪਸੰਦੀਦਾ ਚੈਟਾਂ 'ਚ ਐਡ ਕਰ ਸਕਦੇ ਹਨ। ਇਸ ਦੌਰਾਨ ਕੰਪਨੀ ਨੇ ਐਪ ਸਟੋਰ 'ਤੇ ਵਟਸਐਪ ਫਾਰ IOS 24.16.79 ਨੂੰ ਵੀ ਜਾਰੀ ਕਰ ਦਿੱਤਾ ਹੈ।
📝 WhatsApp for iOS 24.16.79: what's new?
— WABetaInfo (@WABetaInfo) August 18, 2024
WhatsApp is widely rolling out a favorite chats and groups feature to everyone!https://t.co/VzuFhSbWWX pic.twitter.com/S7Z8bAMC4a
WABetaInfo ਨੇ ਸ਼ੇਅਰ ਕੀਤਾ ਸਕ੍ਰੀਨਸ਼ਾਰਟ: ਵਟਸਐਪ ਦੇ ਇਸ ਨਵੇਂ ਫੀਚਰ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਵਟਸਐਪ ਦੀ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਤੁਸੀਂ ਦੇਖ ਸਕਦੇ ਹੋ ਕਿ ਯੂਜ਼ਰਸ ਹੁਣ ਕਾਲ ਟੈਬ 'ਚ ਪਸੰਦੀਦਾ ਅਤੇ ਚੈਟ ਫਿਲਟਰਸ ਨੂੰ ਐਡ ਕਰ ਸਕਦੇ ਹਨ।
- ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਫੋਟੋਗ੍ਰਾਫੀ ਦਿਵਸ, ਜਾਣੋ ਪਹਿਲੀ ਫੋਟੋ ਖਿੱਚਣ 'ਚ ਕਿੰਨਾ ਲੱਗਾ ਸੀ ਸਮੇਂ - World Photography Day 2024
- ਵਟਸਐਪ 'ਚ ਆਇਆ ਸਟੇਟਸ ਨਾਲ ਜੁੜਿਆ ਨਵਾਂ ਫੀਚਰ, ਇੰਸਟਾਗ੍ਰਾਮ ਦੇ ਇਸ ਫੀਚਰ ਵਾਂਗ ਕਰੇਗਾ ਕੰਮ - WhatsApp Like Reaction Feature
- ਐਪਲ ਇਵੈਂਟ ਦੌਰਾਨ ਸਤੰਬਰ ਮਹੀਨੇ ਦੀ ਇਸ ਤਰੀਕ ਨੂੰ ਲਾਂਚ ਹੋ ਸਕਦੈ iPhone 16, ਹੋਰ ਵੀ ਕਈ ਪ੍ਰੋਡਕਟਸ ਕੀਤੇ ਜਾਣਗੇ ਪੇਸ਼ - iPhone 16 Launch Date
ਵਟਸਐਪ ਦੇ ਨਵੇਂ ਫੀਚਰ ਦੀ ਵਰਤੋ: ਵਟਸਐਪ ਦੇ ਨਵੇਂ ਫੀਚਰ ਦੀ ਵਰਤੋ ਕਰਨ ਲਈ ਸਭ ਤੋਂ ਪਹਿਲਾ ਐਪ ਸੈਟਿੰਗ ਓਪਨ ਕਰੋ। ਫਿਰ ਪਸੰਦੀਦਾ ਸੈਕਸ਼ਨ 'ਚ ਜਾਣਾ ਹੋਵੇਗਾ। ਇੱਥੇ ਤੁਸੀਂ ਆਪਣੀ ਪਸੰਦੀਦਾ ਲਿਸਟ 'ਚ ਕੰਟੈਕਟਸ ਅਤੇ ਗਰੁੱਪ ਨੂੰ ਐਡ ਕਰ ਸਕਦੇ ਹੋ। ਐਡ ਹੋਣ ਤੋਂ ਬਾਅਦ ਇਹ ਪਸੰਦੀਦਾ ਲਿਸਟ ਕਵਿੱਕ ਐਕਸੈਸ ਲਈ ਤੁਹਾਨੂੰ ਨਜ਼ਰ ਆਉਣ ਲੱਗੇਗੀ।