ਹੈਦਰਾਬਾਦ: Vivo ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Vivo Y28 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ 'ਚ ਦੋ ਫੋਨ ਪੇਸ਼ ਕੀਤੇ ਗਏ ਹਨ, ਜਿਸ 'ਚ Vivo Y28s ਅਤੇ Vivo Y28e ਸਮਾਰਟਫੋਨ ਸ਼ਾਮਲ ਹਨ। Vivo Y28 ਸੀਰੀਜ਼ ਅੱਜ 8 ਵਜੇ ਤੋਂ ਫਲਿੱਪਕਾਰਟ 'ਤੇ ਉਪਲਬਧ ਹੋ ਜਾਵੇਗੀ। ਇਸ ਸੀਰੀਜ਼ ਨੂੰ ਤਿੰਨ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।
Express your unique style with the new #vivoY28Series. Which colour matches your vibe?#BuyNow at a store near you.#ItsMyStyle #5G #vivoYSeries pic.twitter.com/rpxfOzyr74
— vivo India (@Vivo_India) July 8, 2024
Vivo Y28 ਸੀਰੀਜ਼ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ ਦੇ 4GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ, 6GB+128GB ਵਾਲੇ ਮਾਡਲ ਦੀ ਕੀਮਤ 15,499 ਰੁਪਏ ਅਤੇ 8GB+128GB ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਦੋਨੋ ਫੋਨ ਅੱਜ ਫਲਿੱਪਕਾਰਟ, ਵੀਵੋ ਇੰਡੀਆ ਅਤੇ ਦੇਸ਼ ਦੇ ਸਾਰੇ ਰਿਟੇਲ ਸਟੋਰਾਂ 'ਤੇ ਉਪਲਬਧ ਹੋਣਗੇ।
Vivo Y28 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 6.56 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਅਤੇ 840nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 6100 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲਦਾ ਹੈ, ਜਿਸ 'ਚ 50MP ਦਾ ਸੋਨੀ IMX 852 ਕੈਮਰਾ ਸ਼ਾਮਲ ਹੈ। Vivo Y28e 'ਚ 13MP ਦਾ ਮੇਨ ਕੈਮਰਾ ਦਿੱਤਾ ਗਿਆ ਹੈ। Vivo Y28s ਦੇ ਅਗਲੇ ਪਾਸੇ 8MP ਦਾ ਪੋਰਟਰੇਟ ਕੈਮਰਾ, ਜਦਕਿ Vivo Y28e 'ਚ 5MP ਦਾ ਪੋਰਟਰੇਟ ਕੈਮਰਾ ਮਿਲਦਾ ਹੈ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 15ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।