ਹੈਦਰਾਬਾਦ: Vivo ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Vivo T3 Lite 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ Vibrant Green ਅਤੇ Majestic Black ਕਲਰ ਆਪਸ਼ਨਾਂ ਦੇ ਨਾਲ ਲਿਆਂਦਾ ਗਿਆ ਹੈ। ਲਾਂਚਿੰਗ ਦੇ ਨਾਲ ਹੀ ਇਸ ਫੋਨ ਦੀ ਸੇਲ ਡੇਟ ਦਾ ਵੀ ਐਲਾਨ ਹੋ ਗਿਆ ਹੈ। Vivo T3 Lite 5G ਸਮਾਰਟਫੋਨ ਦੀ ਪਹਿਲੀ ਸੇਲ 4 ਜੁਲਾਈ ਨੂੰ ਸ਼ੁਰੂ ਹੋ ਰਹੀ ਹੈ। ਇਸ ਫੋਨ 'ਚ ਕਾਫ਼ੀ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Vivo T3 Lite 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.56 ਇੰਚ ਦੀ LCD ਡਿਸਪਲੇ ਦਿੱਤੀ ਗਈ ਹੈ, ਜੋ ਕਿ 1612x720 ਪਿਕਸਲ Resolution, 90Hz ਦੇ ਰਿਫ੍ਰੈਸ਼ ਦਰ ਅਤੇ 840nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 6300 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 4GB+128GB ਅਤੇ 6GB+128GB ਸਟੋਰੇਜ ਆਪਸ਼ਨਾਂ ਦੇ ਨਾਲ ਲਾਂਚ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP+2MP ਰਿਅਰ ਕੈਮਰਾ ਅਤੇ 8MP ਦਾ ਸੈਲਫ਼ੀ ਲਈ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 15ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Ready to #GetSetTurbo? The all-new vivo T3 Lite 5G is coming in hot!
— vivo India (@Vivo_India) June 27, 2024
Click the link below to know more!https://t.co/3JUSjAX8z2 pic.twitter.com/Na5gPcsLI0
Vivo T3 Lite 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 4GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਅਤੇ 6GB+128GB ਦੀ ਕੀਮਤ 10,999 ਰੁਪਏ ਹੈ। ਇਸਦੇ ਨਾਲ ਹੀ, ਕੰਪਨੀ 500 ਰੁਪਏ ਦਾ ਡਿਸਕਾਊਂਟ ਵੀ ਆਫਰ ਕਰ ਰਹੀ ਹੈ। ਜੇਕਰ ਫੋਨ ਦੀ ਖਰੀਦਦਾਰੀ HDFC ਅਤੇ ICICI ਬੈਂਕ ਕਾਰਡ ਤੋਂ ਕਰਦੇ ਹੋ, ਤਾਂ ਵੀ ਡਿਸਕਾਊਂਟ ਦਾ ਲਾਭ ਲਿਆ ਜਾ ਸਕਦਾ ਹੈ।
Vivo T3 Lite 5G ਦੀ ਪਹਿਲੀ ਸੇਲ: Vivo T3 Lite 5G ਸਮਾਰਟਫੋਨ ਦੀ ਲਾਂਚਿੰਗ ਦੇ ਨਾਲ ਹੀ ਇਸ ਫੋਨ ਦੀ ਪਹਿਲੀ ਸੇਲ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। Vivo T3 Lite 5G ਸਮਾਰਟਫੋਨ ਦੀ ਪਹਿਲੀ ਸੇਲ 4 ਜੁਲਾਈ ਨੂੰ ਦੁਪਹਿਰ 12 ਵਜੇ ਲਾਈਵ ਹੋਵੇਗੀ। ਇਸ ਫੋਨ ਨੂੰ ਔਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਰਾਹੀ ਖਰੀਦਿਆਂ ਜਾ ਸਕੇਗਾ।