ਹੈਦਰਾਬਾਦ: ਜੀਮੇਲ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਆਉਣ ਵਾਲੇ ਸਮੇਂ 'ਚ ਕੰਪਨੀ ਇਸ ਐਪ 'ਚ AI ਦਾ ਸਪੋਰਟ ਦੇਣ ਵਾਲੀ ਹੈ। ਫਿਲਹਾਲ, AI ਫੀਚਰ ਨੂੰ US 'ਚ ਕੁਝ ਯੂਜ਼ਰਸ ਗੂਗਲ ਵਰਕਸਪੇਸ ਦੇ ਰਾਹੀ ਐਕਸੈਸ ਕਰ ਸਕਦੇ ਹਨ। ਗੂਗਲ ਨੇ ਆਪਣੇ ਇਵੈਂਟ 'ਚ 'Help Me Write' ਨਾਮ ਦਾ ਇੱਕ AI ਟੂਲ ਦਿਖਾਇਆ ਸੀ। ਇਸਦੀ ਮਦਦ ਨਾਲ ਯੂਜ਼ਰਸ ਲੰਬੀ ਇਮੇਲ AI ਦੀ ਮਦਦ ਨਾਲ ਲਿਖ ਸਕਦੇ ਹਨ। ਜੇਕਰ ਤੁਹਾਨੂੰ ਕੋਈ ਇਮੇਲ ਭੇਜਣੀ ਹੈ, ਤਾਂ ਤੁਹਾਨੂੰ AI ਨੂੰ ਮੇਲ ਦੇ ਟਾਪਿਕ ਬਾਰੇ ਦੱਸਣਾ ਹੋਵੇਗਾ ਅਤੇ AI ਇੱਕ ਪ੍ਰੋਫੈਸ਼ਨਲ ਇਮੇਲ ਤਿਆਰ ਕਰ ਦੇਵੇਗਾ।
ਇਮੇਲ ਲਿਖਣ 'ਚ ਹੋਵੇਗੀ ਆਸਾਨੀ: ਇਸ ਫੀਚਰ ਨੂੰ ਕੰਪਨੀ ਆਉਣ ਵਾਲੇ ਸਮੇਂ 'ਚ ਪੇਸ਼ ਕਰ ਸਕਦੀ ਹੈ। ਐਂਡਰਾਈਡ ਅਥਾਰਟੀ ਦੀ ਇਕ ਰਿਪੋਰਟ 'ਚ ਸਪੈਂਡਰੋਇਡ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਯੂਜ਼ਰਸ ਆਵਾਜ਼ ਰਾਹੀ ਵੀ ਇਮੇਲ ਲਿਖ ਸਕਣਗੇ। ਤੁਹਾਨੂੰ AI ਨੂੰ ਵਾਈਸ ਦੇ ਰਾਹੀ ਇਮੇਲ ਬਾਰੇ ਦੱਸਣਾ ਹੋਵੇਗਾ ਅਤੇ AI ਟੂਲ ਸਕਿੰਟਾਂ 'ਚ ਮੇਲ ਨੂੰ ਤਿਆਰ ਕਰ ਦੇਵੇਗਾ। ਇਸ ਦੇ ਕੁਝ ਸਕ੍ਰੀਨਸ਼ਾਰਟ ਵੀ ਐਂਡਰਾਈਡ ਅਥਾਰਟੀ ਦੀ ਰਿਪੋਰਟ 'ਚ ਸ਼ੇਅਰ ਕੀਤੇ ਗਏ ਹਨ।
ਇਸ ਤਰ੍ਹਾਂ ਕੰਮ ਕਰੇਗਾ AI ਟੂਲ: ਗੂਗਲ ਦੇ ਜੀਮੇਲ ਐਪ 'ਚ ਵਾਈਸ ਰਾਹੀ AI ਨੂੰ ਪ੍ਰੋਂਪਟ ਦੇਣ ਦਾ ਫੀਚਰ ਉਸੇ ਤਰ੍ਹਾਂ ਕੰਮ ਕਰੇਗਾ, ਜਿਸ ਤਰ੍ਹਾਂ ਤੁਸੀਂ ਕੀਬੋਰਡ 'ਚ ਵਾਈਸ 'ਤੇ ਆਧਾਰਿਤ ਫੀਚਰ ਦਾ ਇਸਤੇਮਾਲ ਕਰਦੇ ਹੋ। ਹਾਲਾਂਕਿ, ਗੂਗਲ ਦਾ ਫੀਚਰ ਕੀਬੋਰਡ ਫੀਚਰ ਤੋਂ ਅਲੱਗ ਹੋਵੇਗਾ। ਜਿਹੜੇ ਯੂਜ਼ਰਸ ਲਈ ਕੀਬੋਰਡ 'ਚ ਵਾਈਸ ਫੀਚਰ ਉਪਲਬਧ ਨਹੀਂ ਹੈ, ਉਹ ਜੀਮੇਲ ਦੇ ਵਾਈਸ 'ਤੇ ਆਧਾਰਿਤ ਪ੍ਰੋਂਪਟ ਦੇਣ ਦੀ ਸੁਵਿਧਾ ਦਾ ਇਸਤੇਮਾਲ ਕਰ ਸਕਣਗੇ। ਵਾਈਸ ਪ੍ਰੋਂਪਟ ਦੇਣ ਤੋਂ ਬਾਅਦ ਤੁਹਾਨੂੰ ਕ੍ਰਿਏਟ ਬਟਨ 'ਤੇ ਕਲਿੱਕ ਕਰਨਾ ਹੋਵੇਗਾ, ਜਿਸ ਤੋਂ ਬਾਅਦ AI ਤੁਹਾਡੇ ਲਈ ਇਮੇਲ ਲਿਖੇਗਾ। ਫਿਲਹਾਲ, 'Help Me Write' ਫੀਚਰ US 'ਚ ਕੁਝ ਯੂਜ਼ਰਸ ਦੇ ਕੋਲ੍ਹ ਹੀ ਉਪਲਬਧ ਹੈ। ਕੰਪਨੀ ਆਉਣ ਵਾਲੇ ਸਮੇਂ 'ਚ ਇਸ ਫੀਚਰ ਨੂੰ ਗਲੋਬਲੀ ਐਂਡਰਾਈਡ ਯੂਜ਼ਰਸ ਲਈ ਪੇਸ਼ ਕਰ ਸਕਦੀ ਹੈ।