ਹੈਦਰਾਬਾਦ: ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾ ਰਿਹਾ ਹੈ। ਤਸਵੀਰਾਂ ਦਾ ਹਰ ਕਿਸੇ ਦੀ ਜ਼ਿੰਦਗੀ 'ਚ ਅਹਿਮ ਹਿੱਸਾ ਹੁੰਦਾ ਹੈ। ਇਸ ਰਾਹੀ ਲੋਕ ਆਪਣੇ ਇਤਿਹਾਸ ਨੂੰ ਦੇਖਦੇ ਅਤੇ ਯਾਦ ਕਰਦੇ ਹਨ। ਤਸਵੀਰਾਂ ਦੇ ਮਹੱਤਵ ਨੂੰ ਸਮਝਣ ਲਈ ਹਰ ਸਾਲ 19 ਅਗਸਤ ਨੂੰ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾਂਦਾ ਹੈ। ਤਸਵੀਰਾਂ ਰਾਹੀ ਅਸੀ ਵਰਤਮਾਨ 'ਚ ਆਪਣੇ ਬੀਤੇ ਹੋਏ ਪਲਾਂ ਨੂੰ ਤਾਜ਼ਾ ਕਰ ਸਕਦੇ ਹਾਂ।
ਪਹਿਲੀ ਤਸਵੀਰ ਖਿੱਚਣ 'ਚ ਕਿੰਨਾ ਸਮੇਂ ਲੱਗਾ?: ਅੱਜ ਦੇ ਸਮੇਂ 'ਚ ਫੋਟੋ ਖਿੱਚਣ ਲਈ ਵਧੀਆਂ ਕੈਮਰਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਕੈਮਰੇ ਸਕਿੰਟਾਂ 'ਚ ਤਸਵੀਰਾਂ ਖਿੱਚ ਲੈਂਦੇ ਹਨ। ਦੱਸ ਦਈਏ ਕਿ ਸਾਲ 1839 'ਚ ਰੌਬਰਟ ਕਾਰਨੇਲੀਅਸ ਨਾਮ ਦੇ ਇੱਕ ਵਿਅਕਤੀ ਨੇ ਫਿਲਾਡੇਲਫੀਆ ਵਿੱਚ ਆਪਣੇ ਪਿਤਾ ਦੀ ਦੁਕਾਨ ਦੀ ਫੋਟੋ ਖਿੱਚਣ ਲਈ ਇੱਕ ਕੈਮਰਾ ਸੈੱਟ ਕੀਤਾ ਸੀ ਅਤੇ ਫਿਰ ਤਸਵੀਰ ਨੂੰ ਕਲਿੱਕ ਕੀਤਾ ਸੀ। ਉਸ ਸਮੇਂ ਫੋਟੋ ਖਿੱਚਣ 'ਚ ਲਗਭਗ 3 ਮਿੰਟ ਲੱਗ ਗਏ ਸੀ।
ਵਿਸ਼ਵ ਫੋਟੋਗ੍ਰਾਫੀ ਦਿਵਸ ਦਾ ਇਤਿਹਾਸ: ਇਸ ਦਿਨ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਦੱਸ ਦਈਏ ਕਿ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਉਣ ਦੀ ਸ਼ੁਰੂਆਤ 1837 'ਚ ਫਰਾਂਸ ਵਿੱਚ ਹੋਈ ਸੀ। ਫਰਾਂਸ ਦੇ ਜੋਸੇਫ ਨਾਇਸਫੋਰ ਅਤੇ ਲੁਈਸ ਡੋਗਰ ਨੇ ਇਸ ਦਿਨ ਦੀ ਸ਼ੁਰੂਆਤ 19 ਅਗਸਤ ਨੂੰ ਕੀਤੀ ਸੀ। ਇਸ ਤੋਂ ਬਾਅਦ ਤਤਕਾਲੀ ਸਰਕਾਰ ਨੇ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਹੀ ਹਰ ਸਾਲ 19 ਅਗਸਤ ਨੂੰ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾਂਦਾ ਹੈ।
- Moto G45 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਕੀਮਤ 15 ਹਜ਼ਾਰ ਤੋਂ ਵੀ ਘੱਟ - Moto G45 5G Launch Date
- ਗੂਗਲ ਨੇ ਲਾਂਚ ਕੀਤਾ Gemini Live AI, ਇਨਸਾਨਾਂ ਵਾਂਗ ਯੂਜ਼ਰਸ ਨਾਲ ਕਰੇਗਾ ਗੱਲਬਾਤ - Google Gemini Live AI launch
- ਰੱਖੜੀ ਮੌਕੇ ਗਿਫ਼ਟ ਦੇਣ ਲਈ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਸਮਾਰਟਫੋਨਾਂ ਦੀ ਸੂਚੀ ਦੇਖੋ, ਭੈਣ ਹੋ ਜਾਵੇਗੀ ਖੁਸ਼ - Raksha Bandhan Special
ਵਿਸ਼ਵ ਫੋਟੋਗ੍ਰਾਫੀ ਦਿਵਸ ਦਾ ਉਦੇਸ਼: ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਉਣ ਦਾ ਉਦੇਸ਼ ਫੋਟੋਗ੍ਰਾਫ਼ੀ ਦੀ ਕਲਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦਿਨ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਫੋਟੋ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਂਦੀਆਂ ਹਨ। ਇਸ ਦਿਨ ਮਸ਼ਹੂਰ ਫੋਟੋਗ੍ਰਾਫ਼ਰਾਂ ਦੁਆਰਾ ਖਿੱਚੀਆਂ ਤਸਵੀਰਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।