ਹੈਦਰਾਬਾਦ: ਸਮਾਰਟਫੋਨ ਯੂਜ਼ਰਸ ਲਈ ਅਗਲਾ ਹਫ਼ਤਾ ਵਧੀਆਂ ਹੋਣ ਜਾ ਰਿਹਾ ਹੈ, ਕਿਉਕਿ ਇਸ ਦੌਰਾਨ ਤਿੰਨ ਨਵੇਂ ਸਮਾਰਟਫੋਨ ਭਾਰਤ 'ਚ ਲਾਂਚ ਕੀਤੇ ਜਾ ਰਹੇ ਹਨ। ਇਨ੍ਹਾਂ ਫੋਨਾਂ ਦੀ ਲਿਸਟ 'ਚ Motorola G64, Vivo T3x ਅਤੇ Realme P1 ਸੀਰੀਜ਼ ਵਰਗੇ ਨਾਮ ਸ਼ਾਮਲ ਹਨ। ਯੂਜ਼ਰਸ ਬੇਸਬਰੀ ਨਾਲ ਇਨ੍ਹਾਂ ਡਿਵਾਈਸਾਂ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਤਿੰਨੋ ਫੋਨਾਂ 'ਚ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ ਅਤੇ ਲਾਂਚਿੰਗ ਤੋਂ ਪਹਿਲਾ ਹੀ ਕੰਪਨੀ ਨੇ ਇਨ੍ਹਾਂ ਡਿਵਾਈਸਾਂ ਦੇ ਫੀਚਰਸ ਬਾਰੇ ਖੁਲਾਸਾ ਕਰ ਦਿੱਤਾ ਹੈ।
ਅਗਲੇ ਹਫ਼ਤੇ ਲਾਂਚ ਹੋਣ ਵਾਲੇ ਫੋਨ:
Realme P1 ਸੀਰੀਜ਼: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme P1 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸੀਰੀਜ਼ 15 ਅਪ੍ਰੈਲ ਨੂੰ ਲਾਂਚ ਹੋਵੇਗੀ। Realme P1 ਸੀਰੀਜ਼ 'ਚ Realme P1 ਅਤੇ Realme P1 ਪ੍ਰੋ ਸਮਾਰਟਫੋਨ ਸ਼ਾਮਲ ਹੋਣਗੇ।
Realme P1 ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Realme P1 ਸਮਾਰਟਫੋਨ 'ਚ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ, ਜਦਕਿ Realme P1 ਪ੍ਰੋ ਸਮਾਰਟਫੋਨ 'ਚ ਕਰਵਡ AMOLED ਡਿਸਪਲੇ ਮਿਲਣ ਵਾਲੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ Realme P1 'ਚ ਮੀਡੀਆਟੇਕ Dimensity 7050 ਚਿਪਸੈੱਟ ਮਿਲ ਸਕਦੀ ਹੈ, ਜਦਕਿ Realme P1 ਪ੍ਰੋ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਸੀਰੀਜ਼ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 45 ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ।
Realme P1 ਸੀਰੀਜ਼ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕਰੀਏ, ਤਾਂ Realme P1 ਫੋਨ ਨੂੰ 15 ਹਜ਼ਾਰ ਰੁਪਏ ਤੋਂ ਘੱਟ ਕੀਮਤ ਅਤੇ Realme P1 ਪ੍ਰੋ ਨੂੰ 20 ਹਜ਼ਾਰ ਰੁਪਏ ਘੱਟ ਕੀਮਤ 'ਚ ਪੇਸ਼ ਕੀਤਾ ਜਾ ਸਕਦਾ ਹੈ।
Motorola G64: Motorola G64 ਸਮਾਰਟਫੋਨ ਨੂੰ Realme P1 ਸੀਰੀਜ਼ ਤੋਂ ਅਗਲੇ ਦਿਨ 16 ਅਪ੍ਰੈਲ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਲਾਂਚ ਤੋਂ ਪਹਿਲਾ ਹੀ ਕੰਪਨੀ ਨੇ ਇਸ ਫੋਨ ਦੇ ਕਾਫ਼ੀ ਫੀਚਰਸ ਬਾਰੇ ਖੁਲਾਸਾ ਕਰ ਦਿੱਤਾ ਹੈ।
Motorola G64 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.5 ਇੰਚ ਦੀ ਫੁੱਲ HD+ਪੰਚ ਹੋਲ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Dimensity 7025 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਦਾ ਮੇਨ ਕੈਮਰਾ ਦਿੱਤਾ ਸਕਦਾ ਹੈ। ਫਿਲਹਾਲ, ਇਸ ਫੋਨ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Vivo T3x: Vivo ਵੀ ਆਪਣੇ ਭਾਰਤੀ ਗ੍ਰਾਹਕਾਂ ਲਈ Vivo T3x ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਫੋਨ 17 ਅਪ੍ਰੈਲ ਨੂੰ ਲਾਂਚ ਹੋਵੇਗਾ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।
Vivo T3x ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.72 ਇੰਚ ਦੀ ਫੁੱਲ HD+ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲੇਗੀ, ਜੋ ਕਿ 45 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਫੋਨ ਨੂੰ ਦੋ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।