ਨਵੀਂ ਦਿੱਲੀ: ਮਾਰਕ ਜ਼ੁਕਰਬਰਗ ਇੰਸਟਾਗ੍ਰਾਮ ਦੇ ਮੁਕਾਬਲੇ ਥਰਿੱਡ 'ਤੇ ਜ਼ਿਆਦਾਤਰ ਪੋਸਟਾਂ ਸ਼ੇਅਰ ਕਰਦੇ ਹਨ ਅਤੇ ਦੂਜੇ ਲੋਕਾਂ ਦਾ ਜਵਾਬ ਵੀ ਦਿੰਦੇ ਹਨ। ਆਨਲਾਈਨ ਪਲੇਟਫਾਰਮ 'ਤੇ ਆਪਣੀ ਹਾਲ ਹੀ ਦੀ ਗਤੀਵਿਧੀ ਵਿੱਚ ਉਨ੍ਹਾਂ ਨੇ ਇੱਕ ਯੂਜ਼ਰ ਦੁਆਰਾ ਕੀਤੀ ਮਜ਼ਾਕੀਆ ਪੋਸਟ ਦਾ ਜਵਾਬ ਦਿੱਤਾ ਅਤੇ ਉਸ ਈਮੇਲ ਆਈਡੀ ਦਾ ਖੁਲਾਸਾ ਕੀਤਾ ਜਿਸਦੀ ਵਰਤੋਂ ਉਨ੍ਹਾਂ ਨੇ ਫੇਸਬੁੱਕ 'ਤੇ ਆਪਣੀ ਪਹਿਲੀ ਪ੍ਰੋਫਾਈਲ ਬਣਾਉਣ ਲਈ ਕੀਤੀ ਸੀ।
ਇਹ ਗੱਲਬਾਤ ਇੱਕ ਕਲਾਕਾਰ ਦੀ ਪੋਸਟ ਤੋਂ ਸ਼ੁਰੂ ਹੋਈ। ਪੋਸਟ ਕਰਦੇ ਹੋਏ ਯੂਜ਼ਰ ਨੇ ਲਿਖਿਆ,"ਮੈਂ ਹਾਂ, ਤੁਹਾਨੂੰ Facebook ਨਾਲ ਜੁੜਨ ਲਈ .edu ਈਮੇਲ ਪਤਾ ਹੋਣਾ ਚਾਹੀਦਾ ਸੀ। ਇਸਦਾ ਜੁਕਰਬਰਗ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਅਸਲੀ ਲੋਕ ਜਾਣਦੇ ਹਨ। ਪਹਿਲਾ ਅਕਾਊਂਟ mzuckerb@fas.harvard.edu ਸੀ।
Facebook ID ਬਣਾਉਣ ਵਾਲਾ ਪਹਿਲਾ ਵਿਅਕਤੀ ਕੌਣ ਸੀ?: ਮਾਰਕ ਜ਼ੁਕਰਬਰਗ ਇਸ ਪਲੇਟਫਾਰਮ 'ਤੇ ਪਹਿਲੇ ਵਿਅਕਤੀ ਸਨ, ਪਰ ਉਹ ਆਈਡੀ ਬਣਾਉਣ ਵਾਲੇ ਪਹਿਲੇ ਵਿਅਕਤੀ ਨਹੀਂ ਸਨ। ਗਾਰਡੀਅਨ ਅਨੁਸਾਰ, ਜ਼ੁਕਰਬਰਗ ਤੋਂ ਪਹਿਲਾਂ ਤਿੰਨ ਹੋਰ ਆਈਡੀਆਂ ਬਣਾਈਆਂ ਗਈਆਂ ਸੀ। ਉਹ ਸਾਰੀਆਂ ਟੈਸਟਿੰਗ ਲਈ ਰਾਖਵੀਆਂ ਸਨ ਅਤੇ ਬਾਅਦ ਵਿੱਚ ਹਟਾ ਦਿੱਤੀਆਂ ਗਈਆਂ ਸੀ। ਮੈਟਾ ਦੇ ਸੀਈਓ ਨੇ ਸੂਚੀ ਵਿੱਚ ਚੌਥਾ ਸਥਾਨ ਹਾਸਿਲ ਕੀਤਾ ਹੈ, ਜਦਕਿ ਕ੍ਰਿਸ ਹਿਊਜ਼ ਅਤੇ ਡਸਟਿਨ ਮੋਸਕੋਵਿਟਜ਼, ਦੋਵੇਂ ਫੇਸਬੁੱਕ ਦੇ ਸਹਿ-ਸੰਸਥਾਪਕ ਪੰਜਵੇਂ ਅਤੇ ਛੇਵੇਂ ਸਥਾਨ 'ਤੇ ਹਨ।
- ਵਟਸਐਪ ਯੂਜ਼ਰਸ ਲਈ ਆ ਰਿਹਾ ਐਡਵਾਂਸ ਯੂਜ਼ਰਨੇਮ ਫੀਚਰ, ਫੋਨ ਨੰਬਰ ਸ਼ੇਅਰ ਕਰਨ ਦੀ ਜ਼ਰੂਰਤ ਹੋਵੇਗੀ ਖਤਮ - WhatsApp Advance Username Feature
- ਇੰਸਟਾਗ੍ਰਾਮ ਯੂਜ਼ਰਸ ਲਈ ਆ ਰਿਹਾ ਖਾਸ ਫੀਚਰ; ਪ੍ਰੋਫਾਈਲ ਦਾ ਬਦਲੇਗਾ ਲੁੱਕ, ਹੁਣ ਖਾਸ ਅੰਦਾਜ਼ 'ਚ ਨਜ਼ਰ ਆਵੇਗੀ ਤਸਵੀਰ - Instagram Vertical Profile Grid
- WhatsApp ਨੇ ਯੂਜ਼ਰਸ ਲਈ ਪੇਸ਼ ਕੀਤਾ ਨਵਾਂ ਫੀਚਰ, ਗਰੁੱਪ ਅਤੇ ਕੰਟੈਕਟਸ ਨੂੰ ਪਸੰਦੀਦਾ ਚੈਟਾਂ 'ਚ ਕੀਤਾ ਜਾ ਸਕੇਗਾ ਐਡ - WhatsApp New Update
ਲੋਕਾਂ ਨੇ ਕਿਵੇਂ ਪ੍ਰਤੀਕਿਰਿਆ ਕੀਤੀ?: ਇੱਕ ਵਿਅਕਤੀ ਨੇ ਕਿਹਾ ਕਿ," ਮੈਨੂੰ ਪੂਰਾ ਯਕੀਨ ਹੈ ਕਿ ਮੈਂ ਸਥਾਨਕ ਯੂਨੀਵਰਸਿਟੀ ਵਿੱਚ ਬਾਲਗ ਸਿੱਖਿਆ ਦੀ ਕਲਾਸ ਲਈ ਸੀ, ਤਾਂਕਿ ਮੈਂ ਘੱਟੋ-ਘੱਟ ਅੰਸ਼ਕ ਤੌਰ 'ਤੇ .edu ਅਕਾਊਂਟ ਹਾਸਿਲ ਕਰ ਸਕਾਂ, ਤਾਂਕਿ ਮੈਂ ਇਸ ਲੋੜ ਨੂੰ ਪੂਰਾ ਕਰ ਸਕਾਂ।"
ਇਕ ਹੋਰ ਨੇ ਕਿਹਾ ਕਿ,"ਮੈਨੂੰ ਯਾਦ ਹੈ ਜਦੋਂ ਮੈਂ ਹਾਈ ਸਕੂਲ ਵਿੱਚ ਸੀਨੀਅਰ ਸੀ ਅਤੇ ਜਿਸ ਚੀਜ਼ ਨੂੰ ਲੈ ਕੇ ਮੈਂ ਸਭ ਤੋਂ ਵੱਧ ਉਤਸ਼ਾਹਿਤ ਸੀ। ਉਹ ਗ੍ਰੈਜੂਏਟ ਹੋਣਾ ਸੀ, ਤਾਂਕਿ ਮੈਂ ਅੰਤ ਵਿੱਚ ਆਪਣੇ ਕਾਲਜ ਈਮੇਲ ਨਾਲ ਇੱਕ ਫੇਸਬੁੱਕ ਅਕਾਊਂਟ ਲਈ ਅਰਜ਼ੀ ਦੇ ਸਕਾਂ। ਉਸ ਸਮੇਂ ਮੈਨੂੰ ਇਹ ਸਭ ਪਸੰਦ ਸੀ।"
ਇੱਕ ਹੋਰ ਨੇ ਪੋਸਟ ਕੀਤਾ ਕਿ,"ਹੁਣ ਬਹੁਤ ਸਾਰੇ ਲੋਕ ਉਸ ਈਮੇਲ ਦੀ ਜਾਂਚ ਕਰਨਗੇ।"
ਚੌਥੇ ਨੇ ਲਿਖਿਆ ਕਿ, "ਮੈਂ 2004 ਦੀ ਪਤਝੜ ਵਿੱਚ ਕਾਲਜ ਵਿੱਚ ਦਾਖ਼ਲਾ ਲਿਆ ਸੀ। ਮੈਨੂੰ ਯਾਦ ਹੈ ਜਦੋਂ ਸਾਨੂੰ ਫੇਸਬੁੱਕ ਨੂੰ ਆਪਣੇ .edu ਅਕਾਊਂਟ ਤੋਂ ਬਦਲ ਕੇ ਸਾਡੇ ਕੋਲ੍ਹ ਮੌਜ਼ੂਦ ਅਕਾਊਂਟ 'ਤੇ ਸਵਿੱਚ ਕਰਨਾ ਪਿਆ ਸੀ। ਮੈਨੂੰ ਲੱਗਦਾ ਹੈ 2005 ਜਾਂ 2006 ਦੇ ਅਖੀਰ 'ਚ?