ਹੈਦਰਾਬਾਦ: Realme ਨੇ ਆਪਣੇ ਗ੍ਰਾਹਕਾਂ ਲਈ ਬੀਤੇ ਦਿਨੀ ਹੀ Realme P1 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ 'ਚ ਦੋ ਸਮਾਰਟਫੋਨਾਂ ਨੂੰ ਪੇਸ਼ ਕੀਤਾ ਗਿਆ ਸੀ। ਹੁਣ ਕੰਪਨੀ ਆਪਣੇ ਗ੍ਰਾਹਕਾਂ ਨੂੰ ਇੱਕ ਖਾਸ ਡੀਲ ਆਫ਼ਰ ਕਰ ਰਹੀ ਹੈ। ਕੰਪਨੀ ਨੇ ਪੋਸਟ ਸ਼ੇਅਰ ਕਰਕੇ Realme Savings Day ਦਾ ਐਲਾਨ ਕੀਤਾ ਹੈ। Realme Savings Day ਦੇ ਨਾਲ ਗ੍ਰਾਹਕ Realme P1 Pro 5G ਸਮਾਰਟਫੋਨ ਨੂੰ ਸਸਤੇ 'ਚ ਖਰੀਦ ਸਕਦੇ ਹਨ।
Realme Savings Day ਕਦੋ ਹੋਵੇਗੀ ਲਾਈਵ?: Realme ਦੀ ਇਹ ਸਪੈਸ਼ਲ ਸੇਲ 21 ਮਈ ਨੂੰ ਲਾਈਵ ਹੋ ਰਹੀ ਹੈ। ਹਾਲਾਂਕਿ, ਇਹ ਸੇਲ ਸਿਰਫ਼ 24 ਘੰਟਿਆਂ ਤੱਕ ਹੀ ਚੱਲੇਗੀ। Realme Savings Day ਸੇਲ ਦੁਪਹਿਰ 12 ਵਜੇ ਸ਼ੁਰੂ ਹੋਵੇਗੀ ਅਤੇ ਰਾਤ ਨੂੰ 12 ਵਜੇ ਤੱਕ ਚੱਲੇਗੀ। ਇਸ ਸੇਲ 'ਚ ਤੁਸੀਂ Realme P1 Pro 5G ਸਮਾਰਟਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦਾ ਹੈ। ਇਸ ਸੇਲ 'ਚ Realme P1 Pro 5G ਸਮਾਰਟਫੋਨ 17,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਖਰੀਦਿਆਂ ਜਾ ਸਕੇਗਾ।
- ਸੈਮਸੰਗ ਯੂਜ਼ਰਸ ਨੂੰ ਝਟਕਾ, ਅੱਜ ਨਹੀਂ ਲਾਂਚ ਹੋ ਰਿਹੈ Samsung Galaxy F55 ਸਮਾਰਟਫੋਨ, ਜਾਣੋ ਨਵੀਂ ਲਾਂਚ ਡੇਟ - Samsung Galaxy F55 Launch Date
- Infinix GT 20 Pro ਸਮਾਰਟਫੋਨ ਦੀ ਕੀਮਤ ਆਈ ਸਾਹਮਣੇ, ਗੇਮ ਦੇ ਸ਼ੌਕੀਨਾਂ ਦੀ ਹੋਵੇਗੀ ਮੌਜ਼ - Infinix GT 20 Pro Price
- Vivo Y200 Pro ਸਮਾਰਟਫੋਨ ਭਾਰਤ 'ਚ ਜਲਦ ਹੋਵੇਗਾ ਲਾਂਚ, ਕੰਪਨੀ ਨੇ ਟੀਜ਼ਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ - Vivo Y200 Pro Launch Date
Realme P1 Pro 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਨ ਵਾਲੀ AMOLED ਡਿਸਪਲੇ ਮਿਲਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਦਿੱਤੀ ਗਈ ਹੈ। Realme P1 Pro 5G ਸਮਾਰਟਫੋਨ ਨੂੰ 8GB ਰੈਮ ਅਤੇ 128GB/256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਫੋਨ Phoenix Red ਅਤੇ Parrot Blue ਕਲਰ ਆਪਸ਼ਨਾਂ ਦੇ ਨਾਲ ਆਉਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 50MP ਦਾ AI ਕੈਮਰਾ ਮਿਲਦਾ ਹੈ, 8MP ਦਾ ਅਲਟ੍ਰਾਵਾਈਡ ਕੈਮਰਾ ਅਤੇ 16MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ। Realme P1 Pro 5G ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 45 ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ।