ਹੈਦਰਾਬਾਦ: WWDC 2024 ਇਵੈਂਟ ਦਾ ਯੂਜ਼ਰਸ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਹੁਣ ਜਲਦ ਹੀ ਇੰਤਜ਼ਾਰ ਹੋ ਜਾਵੇਗਾ। WWDC 2024 ਇਵੈਂਟ ਸ਼ੁਰੂ ਹੋਣ 'ਚ ਕੁਝ ਹੀ ਘੰਟੇ ਰਹਿ ਗਏ ਹਨ। ਐਪਲ ਦਾ ਸਾਲਾਨਾ ਇਵੈਂਟ ਅੱਜ ਰਾਤ 10:30 ਵਜੇ ਸ਼ੁਰੂ ਹੋ ਜਾਵੇਗਾ। ਇਸ ਇਵੈਂਟ 'ਚ ਐਪਲ ਆਪਣੇ iPhone, Mac ਅਤੇ ਹੋਰ ਵੀ ਕਈ ਡਿਵਾਈਸਾਂ ਨੂੰ ਲੈ ਕੇ ਐਲਾਨ ਕਰ ਸਕਦਾ ਹੈ।
WWDC 2024 ਇਵੈਂਟ ਕਦੋ ਹੋਵੇਗਾ ਸ਼ੁਰੂ?: WWDC 2024 ਇਵੈਂਟ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਸ਼ੁਰੂ ਹੋਵੇਗਾ। ਇਹ ਇਵੈਂਟ ਲਗਭਗ 90 ਮਿੰਟ ਤੋਂ ਦੋ ਘੰਟੇ ਤੱਕ ਚੱਲਣ ਵਾਲਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ WWDC 2024 ਇਵੈਂਟ ਅੱਜ ਤੋਂ ਲੈ ਕੇ 14 ਜੂਨ ਤੱਕ ਆਯੋਜਿਤ ਕੀਤਾ ਗਿਆ ਹੈ। ਇਸ ਇਵੈਂਟ ਨੂੰ ਐਪਲ ਡਿਵੈਲਪਰ ਐਪ, ਐਪਲ ਵੈੱਬਸਾਈਟ ਅਤੇ Youtube 'ਤੇ ਸਟ੍ਰੀਮ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਯੂਜ਼ਰਸ ਐਪਲ ਟੀਵੀ ਰਾਹੀ ਵੀ ਇਵੈਂਟ ਨੂੰ ਦੇਖ ਸਕਦੇ ਹਨ।
AI 'ਤੇ ਰਹੇਗਾ ਕੰਪਨੀ ਦਾ ਫੋਕਸ: ਮਿਲੀ ਜਾਣਕਾਰੀ ਅਨੁਸਾਰ, WWDC 2024 ਇਵੈਂਟ 'ਚ ਕੰਪਨੀ Apple Intelligence ਦੇ ਨਾਮ ਤੋਂ AI ਸਿਸਟਮ ਪੇਸ਼ ਕਰੇਗੀ। ਇਸ ਸਿਸਟਮ 'ਚ ਐਪਲ ਦੇ ਸਾਰੇ AI ਫੀਚਰਸ ਸ਼ਾਮਲ ਹੋਣਗੇ। ਕਿਹਾ ਜਾ ਰਿਹਾ ਹੈ ਕਿ ਇਵੈਂਟ ਦੌਰਾਨ ਕੰਪਨੀ ਦਾ ਸਾਰਾ ਫੋਕਸ AI 'ਤੇ ਹੋਵੇਗਾ।
- Motorola Edge 50 ultra ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Motorola Edge 50 Ultra Launch Date
- ਇਸ ਦੇਸ਼ ਦੇ ਯੂਜ਼ਰਸ ਲਈ ਬੰਦ ਹੋਈ GPay ਦੀ ਸੁਵਿਧਾ, ਹੁਣ ਐਪ ਰਾਹੀ ਨਹੀਂ ਕਰ ਸਕੋਗੇ ਭੁਗਤਾਨ - GPay Latest News
- Realme Narzo N63 ਦੀ ਪਹਿਲੀ ਸੇਲ ਹੋਈ ਸ਼ੁਰੂ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - Realme Narzo N63 First Sale
WWDC 2024 ਇਵੈਂਟ 'ਚ ਕੀ ਹੋਵੇਗਾ ਖਾਸ?: ਇਸ ਇਵੈਂਟ ਦੌਰਾਨ iOS 'ਚ ਇੱਕ ਨਵਾਂ ਫੀਚਰ ਪੇਸ਼ ਕੀਤਾ ਜਾਵੇਗਾ, ਜੋ ਯੂਜ਼ਰਸ ਨੂੰ ਮੇਲ, ਮੈਸੇਜ, ਫੋਨ, ਨੋਟਸ, ਫੋਟੋ ਅਤੇ ਹੋਰ ਪ੍ਰੀ-ਇੰਸਟਾਲ ਕੀਤੀਆਂ ਗਈਆਂ ਐਪਾਂ ਨੂੰ ਫੇਸ ਆਈਡੀ ਦੁਆਰਾ ਲੌਕ ਕਰਨ ਦੇ ਯੋਗ ਬਣਾਏਗਾ। ਇਸ ਤੋਂ ਇਲਾਵਾ, ਐਪਲ ਅਪਡੇਟ ਵਿੱਚ ਇੱਕ ਨਵਾਂ ਹੋਮ ਸਕ੍ਰੀਨ ਕਸਟਮਾਈਜ਼ੇਸ਼ਨ ਵਿਕਲਪ ਦਿੱਤਾ ਜਾ ਸਕਦਾ ਹੈ, ਜਿੱਥੇ ਯੂਜ਼ਰਸ ਆਪਣੀ ਪਸੰਦ ਦੇ ਮੁਤਾਬਕ ਆਈਕਨਸ ਦਾ ਪ੍ਰਬੰਧ ਕਰ ਸਕਣਗੇ।