ਹੈਦਰਾਬਾਦ: Realme ਨੇ ਹਾਲ ਹੀ ਵਿੱਚ Realme P ਸੀਰੀਜ਼ ਦਾ ਐਲਾਨ ਕੀਤਾ ਸੀ ਅਤੇ ਹੁਣ ਕੰਪਨੀ ਨੇ Realme Pad 2 ਟੈਬਲੇਟ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਟੈਬਲੇਟ 15 ਅਪ੍ਰੈਲ ਨੂੰ ਦੁਪਹਿਰ 12 ਵਜੇ ਭਾਰਤ 'ਚ ਲਾਂਚ ਹੋਵੇਗਾ। ਲਾਂਚ ਤੋਂ ਬਾਅਦ ਤੁਸੀਂ ਇਸ ਟੈਬਲੇਟ ਨੂੰ ਫਲਿੱਪਕਾਰਟ ਅਤੇ Realme ਦੀ ਵੈੱਬਸਾਈਟ ਰਾਹੀ ਖਰੀਦ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 15 ਅਪ੍ਰੈਲ ਨੂੰ Realme P ਸੀਰੀਜ਼ ਵੀ ਲਾਂਚ ਹੋ ਰਹੀ ਹੈ।
Realme Pad 2 ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 11.5 ਇੰਚ ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz 2K ਨੂੰ ਸਪੋਰਟ ਕਰੇਗੀ। ਇਸ 'ਚ 8360mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 33ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਕੰਪਨੀ ਵੱਲੋ ਅਜੇ ਇਸ ਟੈਬਲੇਟ ਦੇ ਫੀਚਰਸ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
Realme Pad 2 ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਭਾਰਤ 'ਚ ਇਸਦੇ 6GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ, ਜਦਕਿ 8GB+256GB ਮਾਡਲ ਦੀ ਕੀਮਤ 22,999 ਰੁਪਏ ਹੋ ਸਕਦੀ ਹੈ। ਇਸ ਟੈਬਲੇਟ ਨੂੰ ਗ੍ਰੇ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।
- 1 ਮਈ ਤੋਂ OnePlus ਦੇ ਪ੍ਰੋਡਕਟਾਂ 'ਤੇ ਲੱਗੇਗੀ ਪਾਬੰਧੀ, ਇਨ੍ਹਾਂ ਰਾਜਾਂ ਦੇ ਲੋਕ ਨਹੀਂ ਕਰ ਸਕਣਗੇ ਖਰੀਦਦਾਰੀ - OnePlus Products Banned
- ਪਹਿਲੀ ਸੇਲ 'ਚ ਨਹੀਂ ਖਰੀਦ ਪਾਏ Motorola Edge 50 Pro 5G ਸਮਾਰਟਫੋਨ, ਤਾਂ ਅੱਜ ਦੁਬਾਰਾ ਪਾਓ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ - Motorola Edge 50 Pro 5G Sale
- Xiaomi 14 Ultra ਸਮਾਰਟਫੋਨ ਦੀ ਅੱਜ ਸ਼ੁਰੂ ਹੋਵੇਗੀ ਸੇਲ, ਮਿਲਣਗੇ ਸ਼ਾਨਦਾਰ ਆਫ਼ਰਸ - Xiaomi 14 Ultra Sale
Realme P ਸੀਰੀਜ਼ ਬਾਰੇ: ਇੱਥੇ ਇਹ ਦੱਸਣਯੋਗ ਹੈ ਕਿ Realme P ਸੀਰੀਜ਼ ਵੀ 15 ਅਪ੍ਰੈਲ ਨੂੰ ਭਾਰਤ 'ਚ ਲਾਂਚ ਹੋ ਰਹੀ ਹੈ। Realme P ਸੀਰੀਜ਼ ਦਾ P ਸ਼ਬਦ ਪਾਵਰ ਦਾ ਪ੍ਰਤੀਕ ਹੈ। ਇਸ ਸੀਰੀਜ਼ 'ਚ ਦੋ ਸਮਾਰਟਫੋਨ ਪੇਸ਼ ਕੀਤੇ ਜਾਣਗੇ। ਇਨ੍ਹਾਂ ਫੋਨਾਂ 'ਚ Realme P1 5G ਅਤੇ Realme P1 Pro 5G ਸਮਾਰਟਫੋਨ ਸ਼ਾਮਲ ਹੋਣਗੇ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 6.67 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ Realme P1 Pro 5G 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਮਿਲ ਸਕਦੀ ਹੈ, ਜਦਕਿ Realme P1 5G 'ਚ ਮੀਡੀਆਟੇਕ Dimensity 7050 ਚਿਪਸੈੱਟ ਮਿਲ ਸਕਦੀ ਹੈ।