ਹੈਦਰਾਬਾਦ: ਐਪਲ 9 ਸਤੰਬਰ ਨੂੰ ਆਪਣੇ ਗ੍ਰਾਹਕਾਂ ਲਈ iPhone 16 ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ 'ਚ iPhone 16, iPhone 16 Plus, iPhone 16 Pro ਅਤੇ iPhone 16 Pro Max ਸਮਾਰਟਫੋਨ ਸ਼ਾਮਲ ਹੋਣਗੇ। ਲਾਂਚਿੰਗ ਤੋਂ ਪਹਿਲਾ ਹੀ ਇਸ ਸੀਰੀਜ਼ ਦੀ ਕੀਮਤ, ਫੀਚਰਸ ਨੂੰ ਲੈ ਕੇ ਕਾਫ਼ੀ ਜਾਣਕਾਰੀ ਸਾਹਮਣੇ ਆਉਣ ਲੱਗੀ ਹੈ। ਫਿਲਹਾਲ, iPhone 16 ਸੀਰੀਜ਼ ਦੀ ਸੇਲ ਡੇਟ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
iPhone 16 ਸੀਰੀਜ਼ ਦੀ ਖਰੀਦਦਾਰੀ: ਰਿਪੋਰਟਾਂ ਦੀ ਮੰਨੀਏ, ਤਾਂ iPhone 16 ਨੂੰ ਐਪਲ ਸਟੋਰ ਤੋਂ 20 ਸਤੰਬਰ ਨੂੰ ਖਰੀਦਿਆ ਜਾ ਸਕਦਾ ਹੈ। iPhone 16 ਦੇ ਨਾਲ ਕੰਪਨੀ Apple Watch Series 10, Watch SE 3, Watch Ultra 3 ਅਤੇ Airpods 4 ਨੂੰ ਵੀ ਲਾਂਚ ਕਰ ਸਕਦੀ ਹੈ।
It’s official! Apple will launch the iPhone 16 at the next #AppleEvent on September 9th at 10 a.m. PDT 🚨
— Apple Hub (@theapplehub) August 26, 2024
Are you excited? pic.twitter.com/wuFc1qE4sh
iPhone 16 ਸੀਰੀਜ਼ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਅਮਰੀਕਾ 'ਚ iPhone 16 ਨੂੰ 66,300 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। iPhone 16 Plus ਦੀ ਕੀਮਤ 74,600 ਰੁਪਏ, iPhone 16 Pro 91,200 ਅਤੇ iPhone 16 Pro Max ਨੂੰ 99,500 ਰੁਪਏ ਦੀ ਕੀਮਤ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
iPhone 16 ਸੀਰੀਜ਼ ਦੀ ਲਾਂਚ ਡੇਟ: iPhone 16 ਸੀਰੀਜ਼ 9 ਸਤੰਬਰ ਨੂੰ ਐਪਲ ਇਵੈਂਟ ਦੌਰਾਨ ਲਾਂਚ ਹੋ ਸਕਦੀ ਹੈ। ਕੰਪਨੀ ਨੇ ਇਸਦਾ ਪੋਸਟਰ ਸ਼ੇਅਰ ਕਰਕੇ ਜਾਣਕਾਰੀ ਦੇ ਦਿੱਤੀ ਹੈ। ਇਸ ਸੀਰੀਜ਼ ਦੇ ਲਾਂਚ ਇਵੈਂਟ ਨੂੰ ਕੰਪਨੀ ਨੇ It's Glowtime ਨਾਮ ਦਿੱਤਾ ਹੈ। ਇਹ ਇਵੈਂਟ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ:-