ਹੈਦਰਾਬਾਦ: OnePlus ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ OnePlus 12R ਸਮਾਰਟਫੋਨ ਨੂੰ ਨਵੇਂ ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਹੈ। ਇਸ ਫੋਨ ਨੂੰ ਹੁਣ 8GB+256GB ਸਟੋਰੇਜ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਮਾਡਲ ਦੀ ਅੱਜ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। ਸੇਲ ਦੌਰਾਨ ਤੁਸੀਂ ਫ੍ਰੀ ਏਅਰਬੱਡਸ ਵੀ ਖਰੀਦਣ ਦਾ ਮੌਕਾ ਪਾ ਸਕਦੇ ਹੋ।
OnePlus 12R ਦੇ ਨਵੇਂ ਸਟੋਰੇਜ ਆਪਸ਼ਨ ਦੀ ਸੇਲ: OnePlus 12R ਨੂੰ ਕੰਪਨੀ ਨੇ ਹੁਣ 8GB+256GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਹੈ। ਇਹ ਫੋਨ Cool Blue, Iron Gray ਅਤੇ Electro Violet ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ। ਇਸ ਫੋਨ ਦੀ ਸੇਲ ਅੱਜ ਦੁਪਹਿਰ 12 ਵਜੇ ਲਾਈਵ ਹੋਵੇਗੀ। OnePlus 12R ਦੇ ਨਵੇਂ ਮਾਡਲ ਨੂੰ ਤੁਸੀਂ OnePlus ਦੀ ਵੈੱਬਸਾਈਟ ਅਤੇ ਐਮਾਜ਼ਾਨ ਰਾਹੀ ਖਰੀਦ ਸਕੋਗੇ।
OnePlus 12R ਦੇ ਨਵੇਂ ਸਟੋਰੇਜ ਆਪਸ਼ਨ ਦੀ ਕੀਮਤ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus 12R ਸਮਾਰਟਫੋਨ ਨੂੰ ਪਹਿਲਾ ਦੋ ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਸੀ। ਗ੍ਰਾਹਕ ਇਸ ਫੋਨ ਦੀ ਖਰੀਦਦਾਰੀ 8GB+16GB ਅਤੇ 128GB+256GB ਸਟੋਰੇਜ ਆਪਸ਼ਨਾਂ ਦੇ ਨਾਲ ਹੀ ਕਰ ਪਾ ਰਹੇ ਸੀ, ਪਰ ਹੁਣ ਕੰਪਨੀ ਨੇ ਇਸ ਫੋਨ ਨੂੰ ਨਵੇਂ ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕਰ ਦਿੱਤਾ ਹੈ। ਗ੍ਰਾਹਕ ਹੁਣ ਇਸ ਫੋਨ ਨੂੰ 8GB+128GB ਸਟੋਰੇਜ ਆਪਸ਼ਨਾਂ ਦੇ ਨਾਲ ਵੀ ਖਰੀਦ ਸਕਣਗੇ। ਹੁਣ ਤੁਹਾਨੂੰ ਇਸ ਫੋਨ 'ਚ ਜ਼ਿਆਦਾ ਸਟੋਰੇਜ ਦਾ ਫਾਇਦਾ ਮਿਲੇਗਾ। ਇਸ ਮਾਡਲ ਦੀ ਕੀਮਤ 42,999 ਰੁਪਏ ਰੱਖੀ ਗਈ ਹੈ।
OnePlus 12R ਦੇ ਨਵੇਂ ਸਟੋਰੇਜ ਆਪਸ਼ਨ 'ਤੇ ਮਿਲ ਰਿਹਾ ਡਿਸਕਾਊਂਟ: ਪਹਿਲੀ ਸੇਲ 'ਚ ਫੋਨ ਦੀ ਖਰੀਦਦਾਰੀ ਕਰਨ 'ਤੇ ਤੁਹਾਨੂੰ 1,000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ ਫੋਨ ਨੂੰ 41,999 ਰੁਪਏ 'ਚ ਖਰੀਦ ਸਕੋਗੇ। ਗ੍ਰਾਹਕਾਂ ਨੂੰ ਇਹ ਡਿਸਕਾਊਂਟ ICICI ਬੈਂਕ ਕਾਰਡ ਅਤੇ OneCard ਦੇ ਨਾਲ ਮਿਲ ਰਿਹਾ ਹੈ। ਫੋਨ ਖਰੀਦਣ ਦੇ ਨਾਲ ਹੀ ਫ੍ਰੀ ਏਅਰਬੱਡਸ ਵੀ ਮਿਲ ਰਹੇ ਹਨ।
OnePlus 12R ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.6 ਇੰਚ ਦੀ ਸੂਪਰ AMOLED ਡਿਸਪਲੇ ਮਿਲਦੀ ਹੈ, ਜੋ ਕਿ FHD Resolution 2340x1080 ਪਿਕਸਲ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Qualcomm Snapdragon 8 Gen 2 ਚਿਪਸੈੱਟ ਮਿਲਦੀ ਹੈ। OnePlus 12R ਸਮਾਰਟਫੋਨ 'ਚ 8GB+16GB, 128GB+256GB ਅਤੇ 8GB+128GB ਸਟੋਰੇਜ ਆਪਸ਼ਨ ਮਿਲਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP Sony IMX890+ 8MP ਅਲਟ੍ਰਾ ਵਾਈਡ ਲੈਂਸ+2MP ਮੈਕਰੋ ਲੈਂਸ ਮਿਲਦਾ ਹੈ। ਸੈਲਫ਼ੀ ਲਈ ਇਸ ਫੋਨ 'ਚ 16MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,500mAh ਦੀ ਬੈਟਰੀ ਮਿਲੇਗੀ, ਜੋ ਕਿ 100 ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰਦੀ ਹੈ।