ਹੈਦਰਾਬਾਦ: POCO ਆਪਣੇ ਭਾਰਤੀ ਗ੍ਰਾਹਕਾਂ ਲਈ POCO M6 Plus ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। POCO M6 Plus ਭਾਰਤ 'ਚ 1 ਅਗਸਤ ਨੂੰ ਲਾਂਚ ਕੀਤਾ ਜਾ ਰਿਹਾ ਹੈ। ਇਸ ਫੋਨ ਦੇ ਨਾਲ ਹੀ POCO ਬਡਸ ਵੀ ਲਾਂਚ ਕੀਤੇ ਜਾਣਗੇ। ਕੰਪਨੀ ਨੇ ਲਾਂਚ ਤੋਂ ਪਹਿਲਾ ਫੋਨ ਦਾ ਟੀਜ਼ਰ ਵੀਡੀਓ X 'ਤੇ ਸ਼ੇਅਰ ਕੀਤਾ ਹੈ।
POCO M6 Plus ਸਮਾਰਟਫੋਨ ਦਾ ਟੀਜ਼ਰ: ਕੰਪਨੀ ਨੇ POCO M6 Plus ਸਮਾਰਟਫੋਨ ਦਾ ਟੀਜ਼ਰ X 'ਤੇ ਸ਼ੇਅਰ ਕੀਤਾ ਹੈ। ਪਿਛਲੇ ਹਫ਼ਤੇ ਹੀ ਡਿਵਾਈਸ ਦਾ ਲੈਡਿੰਗ ਪੇਜ ਫਲਿੱਪਕਾਰਟ 'ਤੇ ਸਾਹਮਣੇ ਆਇਆ ਸੀ। ਟੀਜ਼ਰ ਰਾਹੀ ਤੁਸੀਂ ਇਸ ਫੋਨ ਦੀ ਝਲਕ ਦੇਖ ਸਕਦੇ ਹੋ।
Master the art of multitasking with the Snapdragon® 4 Gen2 AE on the #POCOM6Plus5G
— POCO India (@IndiaPOCO) July 29, 2024
Launching on 1st August, 12:00 PM on #Flipkart
Know More👉https://t.co/vUv18WVROV#SpeedStyleSnap #POCOIndia #POCO #MadeOfMad pic.twitter.com/CmR7TjaEWO
POCO M6 Plus ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ IPS LCD ਪੈਨਲ ਡਿਸਪਲੇ ਮਿਲ ਸਕਦੀ ਹੈ, ਜੋ ਕਿ FHD+Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 4 ਜੇਨ 2 AE SoC ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 8GB ਰੈਮ+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 108MP ਦਾ ਦੋਹਰਾ ਕੈਮਰਾ ਸੈਟਅੱਪ ਦਿੱਤਾ ਜਾ ਸਕਦਾ ਹੈ ਅਤੇ 13MP ਦਾ ਸੈਲਫ਼ੀ ਲਈ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,030mAh ਦੀ ਵੱਡੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 33ਵਾਟ ਦੀ ਵਾਈਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਕੰਪਨੀ ਨੇ ਇਸ ਫੋਨ ਦੇ ਫੀਚਰਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
- Vivo V40 ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਇਸ ਦਿਨ ਹੋ ਰਹੀ ਹੈ ਭਾਰਤ 'ਚ ਐਂਟਰੀ - Vivo V40 Series Launch Date
- Redmi Pad Pro 5G ਅਤੇ Pad SE 4G ਭਾਰਤ 'ਚ ਲਾਂਚ, ਅਗਸਤ ਮਹੀਨੇ ਸ਼ੁਰੂ ਹੋਵੇਗੀ ਪਹਿਲੀ ਸੇਲ - Redmi Pad Pro 5G And Pad SE 4G
- ਸਮਾਰਟਫੋਨ ਪ੍ਰੇਮੀਆਂ ਲਈ ਖੁਸ਼ਖਬਰੀ! ਅਗਸਤ ਮਹੀਨੇ ਲਾਂਚ ਹੋਣਗੇ 4 ਸਸਤੇ ਸਮਾਰਟਫੋਨ, ਦੇਖੋ ਪੂਰੀ ਲਿਸਟ - Upcoming Smartphones In August
POCO M6 Plus ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 13,000 ਰੁਪਏ ਤੋਂ 15,000 ਰੁਪਏ ਦੇ ਵਿਚਕਾਰ ਪੇਸ਼ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਦੀ ਕੀਮਤ ਬਾਰੇ ਅਜੇ ਕੰਪਨੀ ਵੱਲੋ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।