ਹੈਦਰਾਬਾਦ: ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਆ ਗਿਆ ਹੈ। ਸਮਾਰਟਫੋਨ ਹੋਵੇ ਜਾਂ ਫੀਚਰਸ, AI ਤੇਜ਼ੀ ਨਾਲ ਹਰ ਪਾਸੇ ਫੈਲ ਰਿਹਾ ਹੈ। ਹਾਲਾਂਕਿ, ਕਈ ਥਾਵਾਂ 'ਤੇ ਇਸ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ, ਹੁਣ Snapchat ਨੇ AI ਦੁਆਰਾ ਤਿਆਰ ਕੀਤੀਆਂ ਫੋਟੋਆਂ ਦੀ ਪਹਿਚਾਣ ਕਰਨ ਲਈ ਇੱਕ ਸ਼ਾਨਦਾਰ ਫੀਚਰ ਪੇਸ਼ ਕੀਤਾ ਹੈ। ਸਨੈਪਚੈਟ ਦਾ ਇਹ ਫੀਚਰ ਡੀਪਫੇਕ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਰੋਕਣ 'ਚ ਮਦਦ ਕਰੇਗਾ। ਇਸ ਫੀਚਰ ਨਾਲ ਤੁਸੀਂ ਅਸਲੀ ਅਤੇ ਨਕਲੀ ਵਿੱਚ ਫਰਕ ਕਰ ਸਕੋਗੇ।
Snapchat ਨੇ ਵਾਟਰਮਾਰਚ ਕੀਤਾ ਤਿਆਰ: ਤੁਹਾਨੂੰ ਦੱਸ ਦੇਈਏ ਕਿ Snapchat ਨੇ AI ਜਨਰੇਟਿਡ ਫੋਟੋਆਂ ਲਈ ਵਾਟਰਮਾਰਕ ਤਿਆਰ ਕੀਤਾ ਹੈ। ਦਰਅਸਲ, ਇਸ ਫੀਚਰ ਦਾ ਉਦੇਸ਼ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਯੂਜ਼ਰਸ ਦੀ ਮਦਦ ਕਰਨਾ ਹੈ, ਜੋ ਡੀਪਫੇਕ ਸਮੇਤ ਸੋਸ਼ਲ ਮੀਡੀਆ 'ਤੇ ਵੱਧ ਰਹੇ ਹਨ। ਸਨੈਪਚੈਟ ਦਾ ਵਾਟਰਮਾਰਕ ਹੁਣ ਤੁਹਾਨੂੰ ਅਸਲੀ ਅਤੇ ਨਕਲੀ ਕੰਟੈਟ ਦੀ ਪਹਿਚਾਣ ਕਰਨ 'ਚ ਮਦਦ ਕਰੇਗਾ।
ਵਾਟਰਮਾਰਕ ਇਸ ਤਰ੍ਹਾਂ ਦਿਖਾਈ ਦੇਵੇਗਾ: ਸਨੈਪਚੈਟ ਦੇ ਵਾਟਰਮਾਰਕ ਵਿੱਚ ਇੱਕ ਭੂਤ ਅਤੇ ਇੱਕ ਸਪਾਰਕਲ ਆਈਕਨ ਦਿਖਾਈ ਦੇਵੇਗਾ, ਜਿਸ ਨਾਲ ਯੂਜ਼ਰਸ ਆਸਾਨੀ ਨਾਲ ਪਹਿਚਾਣ ਕਰ ਸਕਣਗੇ ਕਿ ਇਹ AI ਦੁਆਰਾ ਤਿਆਰ ਕੀਤੀਆਂ ਫੋਟੋਆਂ ਹਨ ਜਾਂ ਨਹੀਂ। ਇਹ ਵਾਟਰਮਾਰਕ ਸਨੈਪਚੈਟ ਯੂਜ਼ਰਸ ਨੂੰ AI ਦੁਆਰਾ ਤਿਆਰ ਕੀਤੀਆਂ ਫੋਟੋਆਂ 'ਤੇ ਦਿਖਾਈ ਦੇਵੇਗਾ। ਇਸ ਦੇ ਨਾਲ ਹੀ, ਸਨੈਪਚੈਟ ਨੇ ਯੂਜ਼ਰਸ ਲਈ ਸ਼ਰਤਾਂ ਵੀ ਲਾਗੂ ਕੀਤੀਆਂ ਹਨ। ਫੋਟੋਆਂ ਤੋਂ ਵਾਟਰਮਾਰਕ ਹਟਾਉਣਾ ਸ਼ਰਤਾਂ ਦੀ ਉਲੰਘਣਾ ਕਰਨਾ ਹੋਵੇਗਾ ਅਤੇ ਜੇਕਰ ਉਲੰਘਣਾ ਹੁੰਦੀ ਹੈ, ਤਾਂ ਉਸ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'People Nearby' ਫੀਚਰ, ਨੰਬਰ ਸ਼ੇਅਰ ਕੀਤੇ ਬਿਨ੍ਹਾਂ ਫਾਈਲਸ ਟ੍ਰਾਂਸਫਰ ਕਰਨਾ ਹੋਵੇਗਾ ਆਸਾਨ - WhatsApp People Nearby Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Quick Reactions' ਫੀਚਰ, ਸਟੇਟਸ ਅਪਡੇਟ 'ਤੇ ਪ੍ਰਤੀਕਿਰੀਆਂ ਦੇਣਾ ਹੋਵੇਗਾ ਆਸਾਨ - WhatsApp Quick Reactions Feature
- Realme P ਸੀਰੀਜ਼ ਦੀ ਪਹਿਲੀ ਸੇਲ ਕੱਲ੍ਹ ਹੋਵੇਗੀ ਲਾਈਵ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - Realme P Series First Sale
ਤੁਹਾਨੂੰ ਦੱਸ ਦੇਈਏ ਕਿ AI ਯੁੱਗ ਵਿੱਚ ਸੋਸ਼ਲ ਮੀਡੀਆ 'ਤੇ ਕਈ ਸਾਈਬਰ ਅਪਰਾਧ ਤੇਜ਼ੀ ਨਾਲ ਫੈਲ ਰਹੇ ਹਨ। ਅਜਿਹੇ 'ਚ ਸਨੈਪਚੈਟ ਦਾ ਵਾਟਰਮਾਰਕ ਫੀਚਰ ਯੂਜ਼ਰਸ ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਮਦਦ ਕਰੇਗਾ।