ਹੈਦਰਾਬਾਦ: ਸਾਊਥ ਕੋਰੀਆ ਕੰਪਨੀ ਸੈਮਸੰਗ ਨੇ ਭਾਰਤੀ ਬਾਜ਼ਾਰ 'ਚ Samsung Galaxy A ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ Samsung Galaxy A55 5G ਅਤੇ Galaxy A35 5G ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਦੋਨੋ ਸਮਾਰਟਫੋਨਾਂ ਨੂੰ ਸ਼ਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸੀਰੀਜ਼ ਦੀ ਪਹਿਲੀ ਸੇਲ 18 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਇਸ ਸੇਲ 'ਚ Samsung Galaxy A55 5G ਅਤੇ Galaxy A35 5G ਫੋਨ 'ਤੇ ਤੁਸੀਂ ਸ਼ਾਨਦਾਰ ਆਫ਼ਰਸ ਦਾ ਲਾਭ ਲੈ ਸਕਦੇ ਹੋ।
Samsung Galaxy A55 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.6 ਇੰਚ ਦੀ ਫੁੱਲ HD+AMOLED ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Exynos 1480 ਦੀ ਚਿਪਸੈੱਟ ਦਿੱਤੀ ਗਈ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ OIS ਦੇ ਨਾਲ 50MP+12MP+5MP ਦਾ ਟ੍ਰਿਪਲ ਕੈਮਰਾ ਮਿਲਦਾ ਹੈ ਅਤੇ ਸੈਲਫ਼ੀ ਲਈ 32MP ਦਾ ਕੈਮਰਾ ਦਿੱਤਾ ਗਿਆ ਹੈ।
Samsung Galaxy A55 5G ਦੀ ਕੀਮਤ: Samsung Galaxy A55 5G ਸਮਾਰਟਫੋਨ ਦੇ 8GB ਰੈਮ+128GB ਸਟੋਰੇਜ ਨਾਲੇ ਮਾਡਲ ਦੀ ਕੀਮਤ 36,999 ਰੁਪਏ, 8GB+256GB ਦੀ ਕੀਮਤ 39,999 ਰੁਪਏ ਅਤੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 42,999 ਰੁਪਏ ਹੈ। ਇਸ ਕੀਮਤ 'ਚ HDFC, Onecard, IDFC First Bank ਕਾਰਡ ਦੇ ਨਾਲ ਮਿਲ ਰਿਹਾ 3,000 ਰੁਪਏ ਤੱਕ ਦਾ ਕੈਸ਼ਬੈਕ ਵੀ ਸ਼ਾਮਲ ਹੈ।
Samsung Galaxy A35 5G ਸਮਾਰਟਫੋਨ ਦੇ ਫੀਚਰਸ: ਇਸ ਸਮਾਰਟਫੋਨ 'ਚ 6.6 ਇੰਚ ਦੀ ਫੁੱਲ HD+ਸੂਪਰ AMOLED ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1,000nits ਤੱਕ ਦੀ ਬ੍ਰਾਈਟਨੈੱਸ ਮਿਲਦੀ ਹੈ। ਵਧੀਆ ਪ੍ਰਦਰਸ਼ਨ ਲਈ ਇਸ ਫੋਨ 'ਚ Exynos 1380 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਮੇਨ ਸੈਂਸਰ OIS ਦੇ ਨਾਲ, 8MP ਅਲਟ੍ਰਾ ਵਾਈਡ ਲੈਂਸ ਅਤੇ 5MP ਦਾ ਮੈਕਰੋ ਕੈਮਰਾ ਮਿਲਦਾ ਹੈ। ਸੈਲਫ਼ੀ ਲਈ ਫੋਨ 'ਚ 13MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
Galaxy A35 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 27,999 ਰੁਪਏ ਅਤੇ 8GB+256GB ਦੀ ਕੀਮਤ 30,999 ਰੁਪਏ ਹੈ। ਇਸ ਕੀਮਤ 'ਚ HDFC, OneCard, IDFC First Bank ਕਾਰਡ ਦੇ ਨਾਲ ਮਿਲ ਰਿਹਾ 3,000 ਰੁਪਏ ਦਾ ਕੈਸ਼ਬੈਕ ਵੀ ਸ਼ਾਮਲ ਹੈ।
Galaxy-A ਸੀਰੀਜ਼ 'ਤੇ ਮਿਲ ਰਹੇ ਆਫ਼ਰਸ: Galaxy-A ਸੀਰੀਜ਼ ਦੀ ਸੇਲ 18 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਇਸ ਸੇਲ 'ਚ ਤੁਸੀਂ ਕਈ ਆਫ਼ਰਸ ਦਾ ਲਾਭ ਲੈ ਸਕਦੇ ਹੋ। ਇਨ੍ਹਾਂ ਸਮਾਰਟਫੋਨਾਂ ਨੂੰ ਖਰੀਦਣ ਵਾਲੇ ਗ੍ਰਾਹਕਾਂ ਨੂੰ Samsung Wallet ਦੇ ਨਾਲ ਪਹਿਲਾ ਸਫ਼ਲ ਟੈਪ ਐਂਡ ਪੇ ਲੈਣ-ਦੇਣ 'ਤੇ 250 ਰੁਪਏ ਦਾ ਐਮਾਜ਼ਾਨ ਵਾਊਚਰ ਮਿਲੇਗਾ। ਇਸ ਤੋਂ ਇਲਾਵਾ, 2 ਮਹੀਨੇ ਲਈ ਫ੍ਰੀ Youtube Premium ਸਬਸਕ੍ਰਿਪਸ਼ਨ ਵੀ ਆਫ਼ਰ ਕੀਤੀ ਜਾ ਰਹੀ ਹੈ। ਕੰਪਨੀ ਇਨ੍ਹਾਂ ਦੋਨੋ ਡਿਵਾਈਸਾਂ ਦੇ ਨਾਲ Microsoft 365 Basic ਐਕਸੈਸ ਅਤੇ 6 ਮਹੀਨੇ ਲਈ 100GB ਤੱਕ ਕਲਾਊਡ ਸਟੋਰੇਜ ਦੇ ਰਹੀ ਹੈ।