ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਵਟਸਐਪ ਵੈੱਬ ਯੂਜ਼ਰਸ ਲਈ ਰਿਵਰਸ ਇਮੇਜ ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਇਹ ਪਹਿਚਾਣ ਕਰਨ 'ਚ ਆਸਾਨੀ ਹੋਵੇਗੀ ਕਿ ਉਨ੍ਹਾਂ ਦੇ ਨਾਲ ਸ਼ੇਅਰ ਕੀਤੀ ਤਸਵੀਰ ਐਡਿਟਿੰਗ ਜਾਂ ਫਿਰ ਛੇੜਛਾੜ ਕੀਤੀ ਹੋਈ ਤਾਂ ਨਹੀਂ ਹੈ। ਇਹ ਫੀਚਰ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਿਆਂਦਾ ਜਾ ਰਿਹਾ ਹੈ। WaBetainfo ਅਨੁਸਾਰ, ਵਟਸਐਪ ਆਪਣੇ ਯੂਜ਼ਰਸ ਲਈ ਇਮੇਜ ਸਰਚ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਰਾਹੀ ਪਲੇਟਫਾਰਮ ਗਲਤ ਜਾਣਕਾਰੀ ਨਾਲ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦੇਈਏ ਕਿ ਇਹ ਫੀਚਰ ਪਹਿਲਾ ਵਟਸਐਪ ਐਂਡਰਾਈਡ ਬੀਟਾ ਐਪ 'ਚ ਦੇਖਿਆ ਗਿਆ ਸੀ ਅਤੇ ਹੁਣ ਇਸਨੂੰ WaBetainfo ਰਾਹੀ ਵਟਸਐਪ ਵੈੱਬ ਬੀਟਾ 'ਤੇ ਦੇਖਿਆ ਗਿਆ ਹੈ।
WaBetainfo ਨੇ ਦੱਸਿਆ ਕਿ ਇਹ ਫੀਚਰ ਵਟਸਐਪ ਯੂਜ਼ਰਸ ਨੂੰ ਗੂਗਲ ਦੀ ਮਦਦ ਨਾਲ ਉਨ੍ਹਾਂ ਦੇ ਨਾਲ ਸ਼ੇਅਰ ਕੀਤੀ ਤਸਵੀਰ ਦੀ ਪਹਿਚਾਣ ਕਰਨ ਦੀ ਆਗਿਆ ਦੇਵੇਗਾ। ਨਵੇਂ ਫੀਚਰ ਨਾਲ ਯੂਜ਼ਰਸ ਨੂੰ ਇਹ ਪਹਿਚਾਣ ਕਰਨ 'ਚ ਮਦਦ ਮਿਲੇਗੀ ਕਿ ਉਨ੍ਹਾਂ ਦੇ ਨਾਲ ਸ਼ੇਅਰ ਕੀਤੀ ਤਸਵੀਰ ਦੇ ਨਾਲ ਐਡਿਟਿੰਗ ਜਾਂ ਛੇੜਛਾੜ ਤਾਂ ਨਹੀਂ ਕੀਤੀ ਗਈ।
WhatsApp is working on a new reverse image search feature for the web client!
— WABetaInfo (@WABetaInfo) December 28, 2024
WhatsApp is developing a reverse image search feature for WhatsApp Web, enabling users to quickly upload images to Google and verify their authenticity directly from the app.https://t.co/6C6F3vanak pic.twitter.com/2Ykal4KNyN
ਕਿਵੇਂ ਕੰਮ ਕਰੇਗਾ ਇਹ ਫੀਚਰ?
ਇਸ ਫੀਚਰ ਦੀ ਵਧੀਆਂ ਗੱਲ ਇਹ ਹੈ ਕਿ ਇਸ ਲਈ ਯੂਜ਼ਰਸ ਨੂੰ ਆਪਣੇ ਡੈਸਕਟਾਪ 'ਤੇ ਤਸਵੀਰ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ ਅਤੇ ਵਟਸਐਪ ਵੈੱਬ ਤੋਂ ਹੀ ਰਿਵਰਸ ਇਮੇਜ ਸਰਚ ਪ੍ਰੋਸੈਸ ਸ਼ੁਰੂ ਕਰਨ ਲਈ ਇੱਕ ਸ਼ਾਰਟਕੱਟ ਜੋੜ ਦੇਵੇਗਾ। ਜਦੋਂ ਯੂਜ਼ਰਸ ਵੈੱਬ 'ਤੇ ਇਮੇਜ ਨੂੰ ਸਰਚ ਕਰਨ ਦਾ ਆਪਸ਼ਨ ਚੁਣਨਗੇ ਤਾਂ ਵਟਸਐਪ ਯੂਜ਼ਰਸ ਦੀ ਪ੍ਰਵਾਨਗੀ ਨਾਲ ਇਸ ਤਸਵੀਰ ਨੂੰ ਗੂਗਲ 'ਤੇ ਅਪਲੋਡ ਕਰ ਦੇਵੇਗਾ ਅਤੇ ਰਿਵਰਸ ਇਮੇਜ ਸਰਚ ਪ੍ਰੋਸੈਸ ਸ਼ੁਰੂ ਕਰਨ ਲਈ ਡਿਫੌਲਟ ਬ੍ਰਾਊਜ਼ਰ ਲਾਂਚ ਕਰ ਦੇਵੇਗਾ। ਹਾਲਾਂਕਿ, ਪੂਰਾ ਰਿਵਰਸ ਇਮੇਜ ਸਰਚ ਪ੍ਰੋਸੈਸ ਗੂਗਲ ਦੁਆਰਾ ਕੰਟਰੋਲ ਕੀਤਾ ਜਾਵੇਗਾ ਅਤੇ ਵਟਸਐਪ ਦੇ ਕੋਲ ਇਮੇਜ ਦੇ ਕੰਟੈਟ ਤੱਕ ਐਕਸੈਸ ਨਹੀਂ ਹੋਵੇਗਾ।
ਇਹ ਵੀ ਪੜ੍ਹੋ:-