ਹੈਦਰਾਬਾਦ: Redmi ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Redmi Pad Pro 5G ਅਤੇ Pad SE 4G ਟੈਬਲੇਟ ਨੂੰ ਲਾਂਚ ਕਰ ਦਿੱਤਾ ਹੈ। ਲਾਂਚ ਦੇ ਨਾਲ ਹੀ ਕੰਪਨੀ ਨੇ ਇਨ੍ਹਾਂ ਦੋਨੋ ਡਿਵਾਈਸਾਂ ਦੀ ਸੇਲ ਡੇਟ ਅਤੇ ਕੀਮਤ ਬਾਰੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਇਨ੍ਹਾਂ ਦੋਨੋ ਟੈਬਲੇਟਾਂ ਨੂੰ ਸ਼ਾਨਦਾਰ ਫੀਚਰਸ ਦੇ ਨਾਲ ਲਿਆਂਦਾ ਗਿਆ ਹੈ।
Ready to go Pro?
— Redmi India (@RedmiIndia) July 29, 2024
The #RedmiPadPro 5G is here to transform your daily life with its:
- 5G Connectivity,
- 33+ days ultra-long standby,
- 12.1-inch XL Display, & much more | Starting at Rs.19,999*
Sale Starts on 2nd August: https://t.co/jn6VJh9tpf pic.twitter.com/y6DVEVofa7
Redmi Pad Pro 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 12.1 ਇੰਚ ਦੀ 2.5K IPS LCD ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ Redmi Pad Pro 5G 'ਚ 8MP+8MP ਦਾ ਕੈਮਰਾ ਮਿਲਦਾ ਹੈ। ਇਸ ਟੈਬਲੇਟ 'ਚ 10,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Redmi Pad Pro 5G ਦੀ ਕੀਮਤ: Redmi Pad Pro 5G ਦੇ 6GB+128GB ਵਾਲੇ ਮਾਡਲ ਦੀ ਕੀਮਤ 21,999 ਰੁਪਏ, 8GB+128GB ਦੀ ਕੀਮਤ 24,999 ਰੁਪਏ ਅਤੇ 8GB+256GB ਦੀ ਕੀਮਤ 26,999 ਰੁਪਏ ਰੱਖੀ ਗਈ ਹੈ। ਇਸ ਟੈਬਲੇਟ ਨੂੰ ਮਿਸਟ ਬਲੂ ਅਤੇ ਗ੍ਰੇਫਾਈਟ ਗ੍ਰੇ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।
Bring your ideas to life with the ultimate magic duo: the Redmi Smart Pen and Redmi Pad Pro Keyboard on the #RedmiPadPro 5G!
— Redmi India (@RedmiIndia) July 29, 2024
And for that extra style, you have the fabulous Redmi Pad Pro Cover!
Sale Starts on 2nd August: https://t.co/jn6VJha1eN
Redmi Pad Pro 5G ਦੀ ਸੇਲ ਅਤੇ ਆਫ਼ਰਸ: ਸੇਲ 'ਚ ਗ੍ਰਾਹਕਾਂ ਨੂੰ ICICI ਅਤੇ HDFC ਬੈਂਕ ਕਾਰਡ ਰਾਹੀ ਭੁਗਤਾਨ ਕਰਨ 'ਤੇ 2000 ਰੁਪਏ ਦੀ ਛੋਟ ਮਿਲੇਗੀ। ਇਸਦੀ ਪਹਿਲੀ ਸੇਲ 2 ਅਗਸਤ ਨੂੰ ਸ਼ੁਰੂ ਹੋ ਰਹੀ ਹੈ। ਸੇਲ ਦੌਰਾਨ ਇਸ ਟੈਬਲੇਟ ਨੂੰ ਤੁਸੀਂ ਫਲਿੱਪਕਾਰਟ ਅਤੇ ਐਮਾਜ਼ਾਨ ਤੋਂ ਇਲਾਵਾ Xiaomi ਦੀ ਵੈੱਬਸਾਈਟ ਰਾਹੀ ਖਰੀਦ ਸਕੋਗੇ।
- Panda ਡਿਜ਼ਾਈਨ ਦੇ ਨਾਲ ਲਾਂਚ ਹੋਇਆ Xiaomi 14 Civi ਸਮਾਰਟਫੋਨ, ਸੇਲ ਵੀ ਸ਼ੁਰੂ, ਮਿਲ ਰਹੇ ਨੇ ਸ਼ਾਨਦਾਰ ਆਫ਼ਰਸ - Xiaomi 14 Civi Panda Design
- Oppo K12x 5G ਸਮਾਰਟਫੋਨ ਭਾਰਤ 'ਚ ਲਾਂਚ, ਸੇਲ ਡੇਟ ਬਾਰੇ ਵੀ ਹੋਇਆ ਖੁਲਾਸਾ, ਕੀਮਤ 20 ਹਜ਼ਾਰ ਤੋਂ ਘੱਟ - Oppo K12x 5G Launch
- Realme Narzo N61 ਹੋਇਆ ਲਾਂਚ, ਵਾਟਰਪ੍ਰੂਫ਼ ਸਮਾਰਟਫੋਨ ਦੀ ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ - Realme Narzo N61 Launch
The stylish #RedmiPadSE4G 'Cover' – not only does it look spectacular, but it also keeps your pad safe and sleek | Starting at Rs. 999
— Redmi India (@RedmiIndia) July 29, 2024
First sale on 8th August, 12pm: https://t.co/YXECzkhuui#ReadyForAction pic.twitter.com/fQ4F1fyj69
Redmi Pad SE 4G ਦੇ ਫੀਚਰਸ: Redmi Pad SE 4G ਟੈਬਲੇਟ 'ਚ 8.7 ਇੰਚ ਦੀ HD+LCD ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ 'ਚ ਮੀਡੀਆਟੇਕ Helio G99 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਟੈਬਲੇਟ 'ਚ 8MP ਦਾ ਬੈਕ ਅਤੇ 5MP ਦਾ ਸੈਲਫ਼ੀ ਕੈਮਰਾ ਮਿਲਦਾ ਹੈ। ਇਸ 'ਚ 6,650mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 18ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Redmi Pad SE 4G ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Redmi Pad SE 4G ਟੈਬਲੇਟ ਦੇ 4GB+64GB ਦੀ ਕੀਮਤ 10,999 ਰੁਪਏ ਅਤੇ 4GB+128GB ਦੀ ਕੀਮਤ 11,999 ਰੁਪਏ ਰੱਖੀ ਗਈ ਹੈ। ਇਸ ਟੈਬਲੇਟ ਨੂੰ Forest Green, Urban Grey ਅਤੇ Ocean Blue ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।
What if you had the ultimate companion for every moment?
— Redmi India (@RedmiIndia) July 29, 2024
The all-new #RedmiPadSE4G is just that!
Perfect for learning, entertainment, navigation, browsing, & more | Starting at Rs.9,999.
First Sale on 8th Aug, 2024: https://t.co/YXECzkhuui pic.twitter.com/JnSMz2bnvQ
Redmi Pad SE 4G ਦੀ ਪਹਿਲੀ ਸੇਲ: Redmi Pad SE 4G ਦੀ ਪਹਿਲੀ ਸੇਲ 8 ਅਗਸਤ ਨੂੰ ਸ਼ੁਰੂ ਹੋ ਰਹੀ ਹੈ। ਇਸ ਟੈਬਲੇਟ ਨੂੰ ਗ੍ਰਾਹਕ ਫਲਿੱਪਕਾਰਟ ਰਾਹੀ ਖਰੀਦ ਸਕਣਗੇ। ਸੇਲ ਦੌਰਾਨ ਖਰੀਦਦਾਰੀ ਕਰਨ 'ਤੇ ਗ੍ਰਾਹਕਾਂ ਨੂੰ 1000 ਰੁਪਏ ਦਾ ਡਿਸਕਾਊਂਟ ਵੀ ਮਿਲ ਰਿਹਾ ਹੈ।