ਹੈਦਰਾਬਾਦ: Redmi ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Redmi Note 14 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ਨੂੰ ਸ਼ਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ। Redmi Note 14 ਸੀਰੀਜ਼ ਦੇ ਆਉਣ ਤੋਂ ਬਾਅਦ ਕੰਪਨੀ ਨੇ ਆਪਣੇ Redmi Note 13 ਸਮਾਰਟਫੋਨ ਦੀ ਕੀਮਤ ਘਟਾ ਦਿੱਤੀ ਹੈ। ਜੇਕਰ ਤੁਸੀਂ ਸ਼ਾਨਦਾਰ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ Redmi Note 13 ਖਰੀਦ ਸਕਦੇ ਹੋ। ਕੰਪਨੀ ਇਸ ਫੋਨ ਨੂੰ ਫਲੈਟ ਡਿਸਕਾਊਂਟ ਦੇ ਨਾਲ ਪੇਸ਼ ਕਰ ਰਹੀ ਹੈ।
Redmi Note 13 ਦੀ ਨਵੀਂ ਕੀਮਤ
Redmi Note 14 ਸੀਰੀਜ਼ ਦੇ ਆਉਣ ਤੋਂ ਬਾਅਦ Redmi Note 13 ਦੀ ਕੀਮਤ ਘਟਾ ਦਿੱਤੀ ਗਈ ਹੈ। ਦੱਸ ਦੇਈਏ ਕਿ ਕੰਪਨੀ ਨੇ Redmi Note 13 ਦੇ 6GB+128GB ਸਟੋਰੇਜ ਵਾਲੇ ਮਾਡਲ ਨੂੰ 13,999 ਰੁਪਏ 'ਚ ਲਾਂਚ ਕੀਤਾ ਸੀ ਪਰ ਫਲੈਟ ਡਿਸਕਾਊਂਟ ਤੋਂ ਬਾਅਦ ਹੁਣ ਇਸਦੀ ਕੀਮਤ 12,283 ਰੁਪਏ ਹੋ ਗਈ ਹੈ।
Redmi Note 13 'ਤੇ ਮਿਲ ਰਿਹਾ ਡਿਸਕਾਊਂਟ
Redmi Note 13 ਸਮਾਰਟਫੋਨ ਨੂੰ ਫਲੈਟ ਡਿਸਕਾਊਂਟ ਅਤੇ ਬੈਂਕ ਆਫ਼ਰਸ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਤੁਸੀਂ ਘੱਟ ਕੀਮਤ ਦੇ ਨਾਲ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। Redmi Note 13 'ਤੇ EMI ਆਪਸ਼ਨ ਵੀ ਮੌਜ਼ੂਦ ਹਨ। ਇਸ ਸਮਾਰਟਫੋਨ 'ਤੇ 1,500 ਰੁਪਏ ਤੱਕ ਫਲੈਟ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸਦੀ ਕੀਮਤ ਕਾਫ਼ੀ ਘੱਟ ਹੋ ਗਈ ਹੈ। ਜੇਕਰ ਤੁਸੀਂ ਫਲਿੱਪਕਾਰਟ Axis ਬੈਂਕ ਕ੍ਰੇਡਿਟ ਕਾਰਡ ਤੋਂ ਭੁਗਤਾਨ ਕਰਦੇ ਹੋ ਤਾਂ 5 ਫੀਸਦੀ ਕੈਸ਼ਬੈਕ ਦਾ ਲਾਭ ਲੈ ਸਕਦੇ ਹੋ।
Redmi Note 13 ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ Redmi Note 13 'ਚ 6.79 ਇੰਚ ਦੀ FHD+LCD ਡਿਸਪਲੇ ਦਿੱਤੀ ਗਈ ਹੈ, ਜੋ ਕਿ 90Hz ਤੋਂ 120Hz ਤੱਕ ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਸਮਾਰਟਫੋਨ ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਆਉਂਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 4 ਜੇਨ 2 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ Redmi Note 13 'ਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 108MP ਦਾ ਮੇਨ ਸੈਂਸਰ ਅਤੇ 2MP ਦਾ ਮੈਕਰੋ ਕੈਮਰਾ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 13MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,030mAh ਤੱਕ ਦੀ ਬੈਟਰੀ ਮਿਲਦੀ ਹੈ, ਜੋ ਕਿ 33ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਇਹ ਵੀ ਪੜ੍ਹੋ:-