ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme GT 7 Pro ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਹੁਣ ਕੰਪਨੀ ਦੀ ਲਾਂਚ ਡੇਟ ਬਾਰੇ ਖੁਲਾਸਾ ਹੋ ਗਿਆ ਹੈ। Realme GT 7 Pro ਸਮਾਰਟਫੋਨ 26 ਨਵੰਬਰ ਨੂੰ ਦੁਪਹਿਰ 12 ਵਜੇ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਲਾਂਚ ਕਰਨ ਲਈ ਕੰਪਨੀ ਇੱਕ ਇਵੈਂਟ ਆਯੋਜਿਤ ਕਰ ਸਕਦੀ ਹੈ।
Realme GT 7 Pro ਸਮਾਰਟਫੋਨ 'ਚ ਕੀ ਹੋ ਸਕਦਾ ਹੈ ਖਾਸ?
ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 8 Elite ਚਿਪਸੈੱਟ ਮਿਲ ਸਕਦੀ ਹੈ। ਦੱਸ ਦੇਈਏ ਕਿ ਇਸ ਫੋਨ ਦਾ ਸੰਤਰੀ ਰੰਗ ਪਹਿਲਾ ਹੀ ਸਾਹਮਣੇ ਆ ਚੁੱਕਾ ਹੈ। ਸੰਤਰੀ ਰੰਗ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਹੋਰ ਰੰਗਾਂ ਦੇ ਨਾਲ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਵਿੱਚ AI ਫੀਚਰਸ ਵੀ ਮਿਲ ਸਕਦੇ ਹਨ, ਜਿਸ 'ਚ AI ਸਕੈਚ ਟੂ ਇਮੇਜ, AI ਮੋਸ਼ ਡਿਬਲਰ ਤਕਨਾਲੋਜੀ ਅਤੇ AI ਟੈਲੀਫੋਟੋ, AI ਟੈਲੀਫੋਟੋ ਅਲਟ੍ਰਾ ਫੀਚਰ ਦਿੱਤਾ ਜਾ ਸਕਦਾ ਹੈ।
Get ready to explore a new universe of power and performance! #GT7ProFirst8EliteFlagship?
— realme (@realmeIndia) November 4, 2024
The #realmeGT7Pro is launching in India on November 26th, 2024, at 12 PM.
Know more:https://t.co/2ESy9OWO4L https://t.co/7yZs3Cnf4n #amazonIndia #DarkHorseofAI #ExploreTheUnexplored pic.twitter.com/O9FXYuBGLt
Realme GT 7 Pro ਸਮਾਰਟਫੋਨ ਦੇ ਫੀਚਰਸ
ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਖੁਲਾਸਾ ਨਹੀਂ ਹੋਇਆ ਹੈ। ਪਰ ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ 'ਚ 120Hz ਦੇ ਰਿਫ੍ਰੈਸ਼ ਦਰ ਵਾਲਾ 8T LTPO ਪੈਨਲ ਮਿਲ ਸਕਦਾ ਹੈ, ਜੋ ਕਿ 6000nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗਾ। ਫੋਟੋਗ੍ਰਾਫ਼ੀ ਲਈ ਫੋਨ 'ਚ 3x ਆਪਟੀਕਲ ਜ਼ੂਮ, 6x ਲਾਸਲੇਸ ਜੂਮ ਅਤੇ 120x ਤੱਕ ਡਿਜੀਟਲ ਜੂਮ ਵਾਲਾ ਟੈਲੀਫੋਟੋ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਡਿਵਾਈਸ 'ਚ 6,500mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 120ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਇਸ ਸਮਾਰਟਫੋਨ ਦੇ ਹੋਰ ਫੀਚਰਸ ਅਤੇ ਕੀਮਤ ਬਾਰੇ ਖੁਲਾਸਾ ਲਾਂਚ ਵਾਲੇ ਦਿਨ ਹੋ ਸਕਦਾ ਹੈ।
ਇਹ ਵੀ ਪੜ੍ਹੋ:-