ਹੈਦਰਾਬਾਦ: Realme ਨੇ ਭਾਰਤ 'ਚ Realme GT 6T ਸਮਾਰਟਫੋਨ ਦੇ ਨਾਲ Realme Buds Air 6 ਅਤੇ Realme buds wireless 3 neo ਏਅਰਬਡਸ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਏਅਰਬਡਸ 'ਚ ANC ਦੀ ਸੁਵਿਧਾ ਦਿੱਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ Realme Buds Air 6 ਏਅਰਬਡਸ ਨੂੰ ਇੱਕ ਵਾਰ ਚਾਰਜ਼ ਕਰਨ 'ਤੇ 7 ਘੰਟੇ ਤੱਕ ਦੀ ਬੈਟਰੀ ਬੈਕਅੱਪ ਮਿਲੇਗਾ, ਜਦਕਿ Realme buds wireless 3 neo 'ਚ 32 ਘੰਟੇ ਤੱਕ ਦੀ ਬੈਟਰੀ ਲਾਈਫ਼ ਮਿਲਦੀ ਹੈ।
Realme Buds Air 6 ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ 'ਚ ਵਧੀਆਂ ਸਾਊਂਡ ਲਈ 12.4mm ਡਰਾਈਵਰ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ, 50db ANC, 6 ਮਾਈਕ ENC ਸੈਟਅੱਪ ਅਤੇ 55ms ਸੂਪਰ ਲੋ ਏਟੰਸੀ ਮੋਡ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸ 'ਚ ਗੂਗਲ ਫਾਸਟ ਏਅਰ ਦੇ ਨਾਲ 40 ਘੰਟੇ ਤੱਕ ਦਾ ਪਲੇਬੈਕ ਵੀ ਦਿੱਤਾ ਗਿਆ ਹੈ।
Realme Buds Air 6 ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਬਡਸ ਨੂੰ 3,299 ਰੁਪਏ ਦੀ ਕੀਮਤ ਦੇ ਨਾਲ ਪੇਸ਼ ਕੀਤਾ ਗਿਆ ਹੈ। ਆਫ਼ਰ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਸਨੂੰ 2,999 ਰੁਪਏ 'ਚ ਖਰੀਦ ਸਕੋਗੇ। Realme Buds Air 6 ਨੂੰ Flame silver ਅਤੇ Forest green ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਏਅਰਬਡਸ ਦੀ ਸੇਲ 27 ਮਈ ਤੋਂ ਸ਼ੁਰੂ ਹੋਵੇਗੀ।
Realme Buds Wireless 3 Neo ਦੇ ਫੀਚਰਸ: Realme Buds Wireless 3 Neo 'ਚ ਵਧੀਆਂ ਸਾਊਂਡ ਲਈ 13.33mm ਬੇਸ ਡਰਾਈਵਰਸ ਦੀ ਸੁਵਿਧਾ ਮਿਲਦੀ ਹੈ। ਇਸ ਡਿਵਾਈਸ 'ਚ AI ENC ਦੇ ਨਾਲ 32 ਘੰਟੇ ਤੱਕ ਦੀ ਬੈਟਰੀ ਲਾਈਫ਼ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, Realme Buds Wireless 3 Neo 'ਚ ਦੋਹਰਾ ਡਿਵਾਈਸ ਕੰਨੈਕਸ਼ਨ ਅਤੇ ਗੂਗਲ ਫਾਸਟ ਪੇਅਰ ਵੀ ਮਿਲਦਾ ਹੈ।
Realme Buds Wireless 3 Neo ਦੀ ਕੀਮਤ: ਇਸ ਡਿਵਾਈਸ ਦੀ ਕੀਮਤ 1,199 ਰੁਪਏ ਰੱਖੀ ਗਈ ਹੈ। ਇਸ ਡਿਵਾਈਸ ਦੀ ਅੱਜ ਪਹਿਲੀ ਸੇਲ ਸ਼ੁਰੂ ਹੋਵੇਗੀ।