ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਆਪਣੇ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ 'Passkey' ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਨੂੰ IOS ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। WABetaInfo ਨੇ X 'ਤੇ ਇੱਕ ਪੋਸਟ ਸ਼ੇਅਰ ਕਰਕੇ 'Passkey' ਫੀਚਰ ਬਾਰੇ ਜਾਣਕਾਰੀ ਦਿੱਤੀ ਹੈ।
WABetaInfo ਨੇ ਦਿੱਤੀ 'Passkey' ਫੀਚਰ ਬਾਰੇ ਜਾਣਕਾਰੀ: WABetaInfo ਨੇ 'Passkey' ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਅਨੁਸਾਰ, ਇਹ ਫੀਚਰ ਟੈਸਟਫਲਾਈਟ ਐਪ 'ਤੇ ਉਪਲਬਧ ਵਟਸਐਪ ਬੀਟਾ ਫਾਰ IOS 24.4.10.78 ਅਪਡੇਟ 'ਚ ਦੇਖਿਆ ਗਿਆ ਹੈ। ਇਸ ਅਪਡੇਟ ਤੋਂ ਪੁਸ਼ਟੀ ਹੋ ਗਈ ਹੈ ਕਿ ਕੰਪਨੀ ਬੀਟਾ ਟੈਸਟਰਾਂ ਲਈ 'Passkey' ਫੀਚਰ ਰੋਲਆਊਟ ਕਰ ਰਹੀ ਹੈ। WABetaInfo ਨੇ 'Passkey' ਫੀਚਰ ਦਾ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 'Passkey' ਫੀਚਰ ਆਪਸ਼ਨਲ ਹੋਵੇਗਾ। ਯੂਜ਼ਰਸ ਇਸ ਫੀਚਰ ਨੂੰ ਪਸੰਦ ਆਉਣ 'ਤੇ ਇਸਤੇਮਾਲ ਕਰ ਸਕਦੇ ਹਨ ਅਤੇ ਨਾ ਪਸੰਦ ਆਉਣ 'ਤੇ ਡਿਸੇਬਲ ਵੀ ਕਰ ਸਕਦੇ ਹਨ।
'Passkey' ਫੀਚਰ ਦੀ ਵਰਤੋ: ਸੰਰਚਨਾ ਤੋਂ ਬਾਅਦ 'Passkey' ਫੀਚਰ iCloud Keychain 'ਤੇ ਆਪਣੇ ਆਪ ਸੇਵ ਹੋ ਜਾਵੇਗਾ। ਇਸ ਤੋਂ ਬਾਅਦ ਯੂਜ਼ਰਸ 6 ਅੱਖਰਾਂ ਦੇ ਕੋਡ ਦੀ ਜਗ੍ਹਾਂ ਡਿਵਾਈਸ ਪਾਸਕੋਡ ਅਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਦੇ ਰਾਹੀ ਆਪਣੇ ਵਟਸਐਪ ਅਕਾਊਟ ਨੂੰ ਐਕਸੈਸ ਕਰ ਸਕਣਗੇ। ਜੇਕਰ 'Passkey' ਸਪੋਰਟ ਨਾ ਕਰਨ ਵਾਲੇ ਡਿਵਾਈਸ 'ਤੇ ਲੌਗਇਨ ਕਰਨਾ ਪਵੇ, ਤਾਂ ਯੂਜ਼ਰਸ 6 ਅੱਖਰਾਂ ਦੇ ਕੋਡ ਦਾ ਇਸਤੇਮਾਲ ਕਰ ਸਕਦੇ ਹਨ। 'Passkey' ਫੀਚਰ ਅਜੇ ਬੀਟਾ ਟੈਸਟਰਾਂ ਲਈ ਉਪਲਬਧ ਹੈ। ਜੇਕਰ ਤੁਸੀਂ ਵਟਸਐਪ IOS ਬੀਟਾ ਟੈਸਟਰ ਹੋ, ਤਾਂ ਨਵੇਂ ਅਪਡੇਟ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਫੀਚਰ ਨੂੰ ਚੈੱਕ ਕਰ ਸਕਦੇ ਹੋ। ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ 'Passkey' ਫੀਚਰ ਦੇ ਸਟੈਬਲ ਵਰਜ਼ਨ ਨੂੰ ਗਲੋਬਲੀ ਯੂਜ਼ਰਸ ਲਈ ਵੀ ਰੋਲਆਊਟ ਕਰ ਦਿੱਤਾ ਜਾਵੇਗਾ।