ਹੈਦਰਾਬਾਦ: Oppo ਨੇ ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Oppo K12x 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ Midnight Violet ਅਤੇ Breeze Blue ਕਲਰ ਆਪਸ਼ਨਾਂ ਦੇ ਨਾਲ ਲਿਆਂਦਾ ਗਿਆ ਹੈ। ਲਾਂਚਿੰਗ ਦੇ ਨਾਲ ਹੀ ਕੰਪਨੀ ਨੇ ਇਸ ਫੋਨ ਦੀ ਪਹਿਲੀ ਸੇਲ ਡੇਟ ਬਾਰੇ ਵੀ ਐਲਾਨ ਕਰ ਦਿੱਤਾ ਹੈ। Oppo K12x 5G ਸਮਾਰਟਫੋਨ ਦੀ ਪਹਿਲੀ ਸੇਲ 2 ਅਗਸਤ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।
Introducing the all-new #OPPOK12x5G with @ifeelkingOG
— OPPO India (@OPPOIndia) July 29, 2024
Sale Starts on 2nd August at 12 noon! #LiveUnstoppable #OPPOxKING
Know more: https://t.co/8jQuyeDluM pic.twitter.com/PWi0TAhzZx
Oppo K12x 5G ਸਮਾਰਟਫੋਨ ਦੀ ਪਹਿਲੀ ਸੇਲ: ਲਾਂਚਿੰਗ ਦੇ ਨਾਲ ਹੀ ਇਸ ਫੋਨ ਦੀ ਪਹਿਲੀ ਸੇਲ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। Oppo K12x 5G ਸਮਾਰਟਫੋਨ ਦੀ ਪਹਿਲੀ ਸੇਲ 2 ਅਗਸਤ ਨੂੰ ਦੁਪਹਿਰ 12 ਵਜੇ ਸ਼ੁਰੂ ਹੋ ਰਹੀ ਹੈ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ।
Oppo K12x 5G ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 6GB+128GB ਦੀ ਕੀਮਤ 12,999 ਰੁਪਏ ਅਤੇ 8GB+256GB ਦੀ ਕੀਮਤ 15,999 ਰੁਪਏ ਰੱਖੀ ਗਈ ਹੈ।
Oppo K12x 5G ਸਮਾਰਟਫੋਨ 'ਤੇ ਡਿਸਕਾਊਂਟ: ਇਸ ਫੋਨ ਨੂੰ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ ਮਿਲੇਗਾ। ਫੋਨ ਨੂੰ ਬੈਂਕ ਆਫ਼ਰਸ ਰਾਹੀ 1000 ਰੁਪਏ ਤੱਕ ਦੀ ਛੋਟ ਦੇ ਨਾਲ ਖਰੀਦਿਆਂ ਜਾ ਸਕਦਾ ਹੈ। ਇਹ ਡਿਸਕਾਊਂਟ HDFC ਅਤੇ SBI ਬੈਂਕ ਕ੍ਰੇਡਿਟ ਕਾਰਡ ਅਤੇ ਡੇਬਿਟ ਕਾਰਡ ਦੇ ਨਾਲ ਮਿਲੇਗਾ।
- Realme Narzo N61 ਹੋਇਆ ਲਾਂਚ, ਵਾਟਰਪ੍ਰੂਫ਼ ਸਮਾਰਟਫੋਨ ਦੀ ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ - Realme Narzo N61 Launch
- POCO Buds X1 ਏਅਰਬਡਸ ਇਸ ਦਿਨ ਹੋਣਗੇ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - POCO Buds X1 Launch Date
- Nothing Phone 2a Plus ਸਮਾਰਟਫੋਨ ਲਾਂਚ ਹੋਣ 'ਚ ਸਿਰਫ਼ ਤਿੰਨ ਦਿਨ ਬਾਕੀ, ਜਾਣੋ ਲਾਂਚਿੰਗ ਸਮੇਂ ਅਤੇ ਫੀਚਰਸ ਬਾਰੇ ਪੂਰੀ ਜਾਣਕਾਰੀ - Nothing Phone 2a Plus Launch Date
Oppo K12x 5G ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਕਿ HD+1604x720 ਪਿਕਸਲ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 6300 ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 6GB+128GB ਅਤੇ 8GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। Oppo K12x 5G ਸਮਾਰਟਫੋਨ 'ਚ 5,100mAh ਦੀ ਬੈਟਰੀ ਮਿਲਦੀ ਹੈ, ਜੋ ਕਿ 45ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ ਫੋਨ 'ਚ 32MP ਦਾ ਮੇਨ, 2MP ਦਾ ਪੋਰਟਰੇਟ ਅਤੇ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।